Happy Birthday : ਵਿਲੱਖਣ ਗਾਇਕੀ ਕਾਰਨ ਦਿਲਾਂ ’ਤੇ ਰਾਜ਼ ਕਰਦਾ ਹੈ ਬੱਬੂ ਮਾਨ
By Tejinder Thind
2023-03-29, 13:00 IST
punjabijagran.com
ਜਨਮਦਿਨ
ਮਸ਼ਹੂਰ ਪੰਜਾਬੀ ਗਾਇਕ ਤੇ ਪੰਜਾਬੀ ਇੰਡਸਟਰੀ ਦੀ ਸ਼ਾਨ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਪਿੰਡ ਖੰਟ ਮਾਨਪੁਰ ਵਿਚ ਹੋਇਆ ਸੀ। ਉਹ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ।
ਬੱਬੂ ਮਾਨ ਦਾ ਨਾਂ
ਹਰਦਿਲ ਅਜ਼ੀਜ਼ ਬੱਬੂ ਮਾਨ ਦਾ ਪੂਰਾ ਨਾਂ ਤੇਜਿੰਦਰ ਸਿੰਘ ਮਾਨ ਹੈ।
ਬਹੁਪੱਖੀ ਸ਼ਖ਼ਸੀਅਤ
ਗਾਇਕ ਬੱਬੂ ਮਾਨ ਖੂਬਸੂਰਤ ਗਾਇਕ ਹੋਣ ਦੇ ਨਾਲ ਨਾਲ ਗੀਤਕਾਰ, ਮਿਊਜ਼ਿਕ ਡਾਇਰੈਕਟਰ, ਐਕਟਰ ਤੇ ਪ੍ਰੋਡਿਊਸਰ ਵੀ ਹਨ।
ਪਹਿਲਾ ਹਿੱਟ ਗਾਣਾ
ਬੱਬੂ ਨੇ ਪਹਿਲੀ ਐਲਬਮ ਸੱਜਣ ਰੁਮਾਲ ਦੇ ਗਿਆ ਕੀਤੀ ਪਰ ਉਨ੍ਹਾਂ ਦਾ ਪਹਿਲਾ ਗਾਣਾ 1999 ’ਚ ਤੂੰ ਮੇਰੀ ਮਿਸ ਇੰਡੀਆ ਆਇਆ ਸੀ, ਜਿਸ ਨੇ ਦਰਸ਼ਕਾਂ ਦੇ ਦਿਲਾਂ ’ਤੇ ਲੰਬਾ ਸਮਾਂ ਰਾਜ ਕੀਤਾ।
ਬਾਲੀਵੁੱਡ ਫਿਲਮਾਂ
ਬੱਬੂ ਮਾਨ ਨੇ ਫਿਰ ਸਾਉਣ ਦੀ ਝੜੀ, ਦਿਲ ਤਾਂ ਪਾਗਲ ਹੈ, ਵਰਗੇ ਸੁਪਰਹਿੱਟ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਤੇ ਬਾਲੀਵੁੱਡ ਫਿਲਮਾਂ ਲਈ ਵੀ ਕਈ ਹਿੰਦੀ ਗਾਣੇ ਗਏ।
ਵਿਦੇਸ਼ਾਂ ’ਚ ਧੂਮ
ਬੱਬੂ ਮਾਨ ਨੇ ਵਿਲੱਖਣ ਗਾਇਕੀ ਨਾਲ ਜਿਥੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ, ਉਥੇ ਏਸ਼ੀਆ, ਆਸਟ੍ਰੇਲੀਆ, ਯੂਰਪ, ਅਮਰੀਕਾ ਆਦਿ ਦੇਸ਼ਾਂ ’ਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ।
ਬਤੌਰ ਐਕਟਰ
ਬੱਬੂੁ ਮਾਨ ਨੇ ਫਿਲਮ ਹਵਾਏ ਨਾਲ ਅਦਾਕਾਰੀ ਦੇ ਖੇਤਰ ’ਚ ਪੈਰ ਧਰਿਆ ਤੇ ਰੱਬ ਨੇ ਬਣਾਈਆਂ ਜੋੜੀਆਂ, ਹਸ਼ਰ,ਏਕਮ,ਬਾਜ਼, ਹੀਰੋ ਹਿਟਲਰ ਇਨ ਲਵ, ਦੇਸੀ ਰੋਮਿਓ ਵਰਗੀਆਂ ਸੁਪਰ ਹਿੱਟ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾਈਆਂ।
ਕਲੋਦਿੰਗ ਬ੍ਰਾਂਡ
ਬੱਬੂ ਮਾਨ ਆਪਣੇ ਕੋਲਦਿੰਗ ਬ੍ਰਾਂਡ ਵੱਜੋਂ ਵੀ ਜਾਣਿਆ ਜਾਂਦਾ ਹੈ। ਪੰਜਾਬ ਭਰ ਵਿਚ ‘ਬੱਬੂ ਮਾਨ ਸਟੋਰ’ ਨਾਂ ਦੇ 20 ਤੋਂ ਜ਼ਿਆਦਾ ਸਟੋਰ ਹਨ।
ਐਵਾਰਡਜ਼
ਬੱਬੂ ਮਾਨ ਦੀ ਝੋਲੀ ਹੁਣ ਤਕ 4 ਐਵਾਰਡ ਝੋਲੀ ਪੈ ਚੁੱਕੇ ਹਨ।
All Pic Credit : Instagram
ਜਾਣੋ ਬਾਲੀਵੁੱਡ ਹਸਤੀਆਂ ਦੀਆਂ ਸਭ ਤੋਂ ਮਨਪਸੰਦ ਵੇਕੇਸ਼ਨ ਡੈਸਟੀਨੇਸ਼ਨ ਬਾਰੇ
Read More