ਅਦਾਕਾਰਾ ਰਾਣੀ ਮੁਖਰਜੀ ਹੁਣ ਇਕ ਲੇਖਕ ਬਣ ਗਈ। ਉਹ ਜਲਦ ਹੀ ਆਪਣੇ ਦਰਸ਼ਕਾਂ ਦੇ ਸਨਮੁੱਖ ਆਪਣੀ ਆਟੋਬਾਇਓਗ੍ਰਾਫੀ ਰੱਖੇਗੀ।
ਰਾਣੀ ਮੁਖਰਜੀ ਆਪਣੇ ਜਨਮਦਿਨ ’ਤੇ ਅਗਲੇ ਸਾਲ ਇਕ ਕਿਤਾਬ ਰਿਲੀਜ਼ ਕਰੇਗੀ। ਇਸ ਵਿਚ ਉਸ ਦੇ ਜੀਵਨ ਦੀਆਂ ਗੱਲਾਂ ਪਡ਼੍ਹਨ ਨੂੰ ਮਿਲਣਗੀਆਂ।
ਰਾਣੀ ਮੁਖਰਜੀ ਦੇ 23 ਸਾਲ ’ਤੇ ਫਿਲਮੀ ਕਰੀਅਰ ਦੀਆਂ ਗੱਲਾਂ, ਬਤੌਰ ਔਰਤ ਉਸ ਦੇ ਤਜਰਬੇ ਇਸ ਕਿਤਾਬ ਵਿਚ ਹੋਣਗੇ।
ਰਾਣੀ ਨੇ ਇਸ ਆਟੋਬਾਇਓਗ੍ਰਾਫੀ ਬਾਰੇ ਇੰਸਟਾਗ੍ਰਾਮ ’ਤੇ ਦੱਸਿਆ। ਉਸ ਦੀ ਜ਼ਿੰਦਗੀ ਦੇ ਕਈ ਅਣਕਹੇ ਪਹਿਲੂ ਇਸ ਕਿਤਾਬ ’ਚ ਮਿਲਣਗੇ।
ਰਾਣੀ ਨੇ ਦੱਸਿਆ ਕਿ 25 ਸਾਲ ਦੇ ਫਿਲਮੀ ਕਰੀਅਰ ’ਚ ਉਸ ਨੇ ਕਈ ਉਤਰਾਅ ਚਡ਼੍ਹਾਅ ਦੇਖੇ ਹਨ। ਮੇਰੀ ਇਹ ਕਿਤਾਬ ਮੇਰੇ ਪ੍ਰਸੰਸਕਾਂ ਨੂੰ ਕਈ ਰਾਜ਼ ਦੱਸੇਗੀ।
ਰਾਣੀ ਨੂੰ ਆਖਰੀ ਵਾਰ ਬੰਟੀ ਬਬਲੀ 2 ’ਚ ਦੇਖਿਆ ਗਿਆ ਸੀ। ਹੁਣ ਉਹ ਅਗਲੀ ਫਿਲਮ ਮਿਸੇਜ਼ ਚਟਰਜੀ ਵਰਸੇਸ ਨਾਰਵੇ ’ਚ ਨਜ਼ਰ ਆਵੇਗੀ।