ਭਾਰ ਘਟਾਉਣ ਲਈ ਨਾਸ਼ਤੇ 'ਚ ਖਾਓ ਇਹ ਪੈਨਕੇਕ
By Neha diwan
2024-05-19, 16:35 IST
punjabijagran.com
ਰਾਗੀ ਪੈਨਕੇਕ
ਭਾਰ ਘਟਾਉਣ ਲਈ, ਨਾਸ਼ਤਾ ਬਿਲਕੁਲ ਨਾ ਛੱਡੋ। ਪ੍ਰੋਟੀਨ ਭਰਪੂਰ ਨਾਸ਼ਤਾ ਫਾਇਦੇਮੰਦ ਹੁੰਦਾ ਹੈ। ਰਾਗੀ ਦਾ ਆਟਾ ਪ੍ਰੋਟੀਨ, ਕਾਰਬੋਹਾਈਡਰੇਟ, ਖੁਰਾਕੀ ਫਾਈਬਰ, ਵਿਟਾਮਿਨ ਬੀ, ਵਿਟਾਮਿਨ ਈ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ।
ਰਾਗੀ ਦਾ ਫਾਇਦਾ
ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ, ਇਹ ਭਾਰ ਘਟਾਉਣ ਵਿੱਚ ਕਾਰਗਰ ਹੈ। ਰਾਗੀ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਚੰਗਾ ਮੰਨਿਆ ਜਾਂਦਾ ਹੈ।
ਭਾਰ ਹੋਵੇਗਾ ਘੱਟ
ਰਾਗੀ ਦਾ ਆਟਾ ਗਲੁਟਨ ਮੁਕਤ ਹੁੰਦਾ ਹੈ। ਇਹ ਪਚਣ 'ਚ ਵੀ ਆਸਾਨ ਹੁੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਸਮੱਗਰੀ
ਰਾਗੀ ਦਾ ਆਟਾ - 1 ਕੱਪ ,ਕੇਲਾ— ੧ ,ਖਜੂਰਾ- 2, ਦੁੱਧ - ਅੱਧਾ ਕੱਪ ,ਬੇਕਿੰਗ ਸੋਡਾ - ਇੱਕ ਚੁਟਕੀ, ਸ਼ਹਿਦ - 1 ਚਮਚ
ਵਿਧੀ
ਆਟਾ, ਖਜੂਰ ਤੇ ਦੁੱਧ ਵਰਗੀਆਂ ਸਾਰੀਆਂ ਸਮੱਗਰੀਆਂ ਨੂੰ ਮਿਲਾਓ।ਹੁਣ ਇਸ 'ਚ 1 ਚੁਟਕੀ ਬੇਕਿੰਗ ਸੋਡਾ ਮਿਲਾਓ। ਹੁਣ ਇਸ ਬੈਟਰ ਨੂੰ ਪੈਨ 'ਤੇ ਫੈਲਾਓ। ਇਸ ਨੂੰ ਘਿਓ ਲਗਾ ਕੇ ਪਕਾ ਲਓ। ਕੇਲੇ ਦੇ ਟੁਕੜੇ ਅਤੇ ਸ਼ਹਿਦ ਪਾਓ ਅਤੇ ਆਨੰਦ ਲਓ।
ਖਾਣੇ ਤੋਂ ਬਾਅਦ ਕਿਉਂ ਆਉਂਦੇ ਹਨ ਖੱਟੇ ਡਕਾਰ? ਜਾਣੋ ਇਸ ਦੀ ਵਜ੍ਹਾ
Read More