ਇਸ ਮਹੂਰਤ 'ਤੇ ਲਗਾਓ ਭਰਾ ਨੂੰ ਟਿੱਕਾ, ਜਾਣੋ ਤਿਉਹਾਰ ਦੀ ਮਾਨਤਾ


By Ramandeep Kaur26, Oct 2022 09:02 AMpunjabijagran.com

ਟਿੱਕਾ

ਟਿੱਕੇ ਦਾ ਤਿਉਹਾਰ ਹਰ ਸਾਲ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਨੂੰ ਮਜ਼ਬੂਤ ​​ਕਰਨ ਲਈ ਹੈ।

ਦੋ ਦਿਨ ਮਨਾਇਆ ਜਾ ਸਕਦੈ ਭਾਈ ਦੂਜ

ਇਸ ਵਾਰ ਦੁਪਹਿਰ ਵੇਲੇ ਭਾਈ ਦੂਜ ਮਨਾਉਣ ਵਾਲਿਆਂ ਲਈ 26 ਅਕਤੂਬਰ ਜਦਕਿ ਉਦੈ ਤਿਥੀ 'ਤੇ ਮਨਾਉਣ ਵਾਲਿਆਂ ਲਈ 27 ਅਕਤੂਬਰ ਨੂੰ ਭਰਾ ਨੂੰ ਟਿੱਕਾ ਲਗਾਉਣਾ ਸ਼ੁੱਭ ਰਹੇਗਾ।

ਟਿੱਕਾ ਲਗਾਉਣ ਦਾ ਸ਼ੁੱਭ ਸਮਾਂ

26 ਅਕਤੂਬਰ ਨੂੰ ਦੁਪਹਿਰ 1:18 ਤੋਂ 3.33 ਵਜੇ ਤੱਕ ਤੇ 27 ਅਕਤੂਬਰ ਨੂੰ ਸਵੇਰੇ 11:7 ਵਜੇ ਤੋਂ ਦੁਪਹਿਰ 12:46 ਵਜੇ ਤੱਕ।

ਯਮਰਾਜ ਤੇ ਯਮੁਨਾ ਦੀ ਪੂਜਾ

ਭਾਈ ਦੂਜ ਵਾਲੇ ਦਿਨ ਯਮਰਾਜ ਅਤੇ ਯਮੁਨਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਭੈਣਾਂ ਵੀ ਆਪਣੇ ਭਰਾਵਾਂ ਦਾ ਸਨਮਾਨ ਕਰਦੀਆਂ ਹਨ ਅਤੇ ਟਿੱਕਾ ਲਗਾ ਕੇ ਉਨ੍ਹਾਂ ਨੂੰ ਭੋਜਨ ਕਰਵਾਉਂਦੀਆਂ ਹਨ।

ਕ੍ਰਿਸ਼ਨ ਤੇ ਸੁਭਦਰਾ ਦੀ ਕਥਾ

ਇਸ ਦਿਨ ਭਗਵਾਨ ਕ੍ਰਿਸ਼ਨ ਨਰਕਾਸੁਰ ਨੂੰ ਹਰਾ ਕੇ ਆਪਣੀ ਭੈਣ ਸੁਭਦਰਾ ਕੋਲ ਗਏ ਸੀ। ਭੈਣ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਮੱਥੇ 'ਤੇ ਟਿੱਕਾ ਲਗਾਇਆ। ਇਸ ਤੋਂ ਟਿੱਕੇ ਦਾ ਤਿਉਹਾਰ ਸ਼ੁਰੂ ਹੋਇਆ।

ਯਮੁਨਾ ਤੇ ਯਮਰਾਜ ਦੀ ਕਹਾਣੀ

ਯਮੁਨਾ ਨੇ ਭਰਾ ਯਮਰਾਜ ਦੇ ਘਰ ਆਉਣ 'ਤੇ ਉਸਦਾ ਬਹੁਤ ਆਦਰ ਸਤਿਕਾਰ ਕੀਤਾ ਸੀ। ਇਸ ਤੋਂ ਖੁਸ਼ ਹੋ ਕੇ ਯਮਦੇਵ ਨੇ ਹਰ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਭੋਜਨ ਲਈ ਆਉਣ ਦਾ ਵਚਨ ਦਿੱਤਾ।

ਮਾਨਤਾ

ਇਸ ਦਿਨ ਭੈਣ ਦੇ ਭਰਾ ਦੇ ਮੱਥੇ 'ਤੇ ਕੁਮਕੁਮ ਦਾ ਟਿੱਕਾ ਲਗਾਉਣ ਨਾਲ ਭੈਣ ਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਜੋ ਭਰਾ ਆਪਣੀ ਭੈਣ ਦੇ ਘਰ ਟਿੱਕਾ ਲਗਾਉਣ ਜਾਂਦਾ ਹੈ, ਉਸ ਦੀ ਸਮੇਂ ਤੋਂ ਪਹਿਲਾਂ ਮੌਤ ਨਹੀਂ ਹੁੰਦੀ।

ਸੂਰਜ ਗ੍ਰਹਿਣ ਦਾ ਤੁਹਾਡੀ ਸਿਹਤ 'ਤੇ ਕੀ ਪੈ ਸਕਦਾ ਹੈ ਅਸਰ? ਜਾਣੋ