Allu Arjun Birthday: ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ ਅੱਲੂ ਅਰਜੁਨ
By Neha diwan
2024-04-08, 15:31 IST
punjabijagran.com
ਜਨਮਦਿਨ
ਸਾਊਥ ਦੇ ਆਈਕਨ ਸਟਾਰ ਅੱਲੂ ਅਰਜੁਨ ਅੱਜ 8 ਅਪ੍ਰੈਲ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੈਲੇਬਸ ਅਦਾਕਾਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
ਲਗਜ਼ਰੀ ਕਾਰਾਂ
ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਕੋਲ ਵੀ ਕਈ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਪੁਸ਼ਪਾ 2 ਸਟਾਰ ਦੇ ਗੈਰੇਜ ਵਿੱਚ ਕਿਹੜੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ
Rolls Royce
ਅੱਲੂ ਅਰਜੁਨ ਕੋਲ Rolls Royce ਵਰਗੀ ਮਹਿੰਗੀ ਤੇ ਲਗਜ਼ਰੀ ਕਾਰ ਵੀ ਹੈ। ਸਟਾਰ ਕੋਲ ਇੱਕ ਰੋਲਸ-ਰਾਇਸ ਕੁਲੀਨਨ SUV ਹੈ। ਇਸ ਲਗਜ਼ਰੀ SUV ਦੀ ਕੀਮਤ ਕਰੀਬ 8 ਕਰੋੜ ਰੁਪਏ ਹੈ।
Range Rove
Range Rove ਵੀ ਅੱਲੂ ਅਰਜੁਨ ਦੀਆਂ ਕਾਰਾਂ ਦੀ ਸੂਚੀ ਵਿੱਚ ਆਉਂਦਾ ਹੈ। ਉਸ ਕੋਲ ਰੇਂਜ ਰੋਵਰ ਦੀ Vogue SUV ਵੀ ਹੈ। ਇਸ SUV ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ।
Falcon Van
ਪੁਸ਼ਪਾ 2 ਸਟਾਰ ਕੋਲ ਆਪਣੀ ਲਗਜ਼ਰੀ ਵੈਨਿਟੀ ਵੈਨ ਵੀ ਹੈ। ਕਾਲੇ ਰੰਗ ਦੀ ਇਸ ਵੈਨਿਟੀ ਵੈਨ ਦਾ ਨਾਂ ਫਾਲਕਨ ਹੈ, ਜਿਸ 'ਤੇ AA ਲਿਖਿਆ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਵੈਨ ਦੀ ਕੀਮਤ ਸੱਤ ਕਰੋੜ ਰੁਪਏ ਤੋਂ ਵੱਧ ਹੈ।
Hummer H2
ਭਾਰਤ ਵਿੱਚ ਬਹੁਤ ਘੱਟ ਲੋਕਾਂ ਕੋਲ Hummer H2 SUV ਹੈ। ਇਸ SUV ਨੂੰ ਸ਼ੁਰੂਆਤ 'ਚ ਅਮਰੀਕੀ ਕੰਪਨੀ ਨੇ ਸਿਰਫ ਫੌਜ ਲਈ ਬਣਾਇਆ ਸੀ। ਜਾਣਕਾਰੀ ਮੁਤਾਬਕ ਇਸ SUV ਦੀ ਕੀਮਤ ਕਰੀਬ 80 ਲੱਖ ਰੁਪਏ ਹੈ।
Jaguar
ਲਗਜ਼ਰੀ ਕਾਰ ਨਿਰਮਾਤਾ ਕੰਪਨੀ Jaguar ਦੀ ਐਕਸਲ ਵੀ ਅੱਲੂ ਅਰਜੁਨ ਦੇ ਗੈਰੇਜ 'ਚ ਸ਼ਾਮਲ ਹੈ। ਇਹ ਕਾਰ ਆਪਣੀ ਸ਼ਾਨਦਾਰ ਲਗਜ਼ਰੀ ਅਤੇ ਆਰਾਮ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ
ਆਲੂ ਅਰਜੁਨ ਦੀ ਨੈੱਟਵਰਥ
ਸਾਊਥ ਫਿਲਮ ਇੰਡਸਟਰੀ ਦੇ ਇਸ ਸੁਪਰਸਟਾਰ ਦਾ ਜਨਮਦਿਨ 4 ਅਪ੍ਰੈਲ ਨੂੰ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਨੈੱਟਵਰਥ ਕਰੀਬ 460 ਕਰੋੜ ਰੁਪਏ ਹੈ। ਅਦਾਕਾਰ ਨੂੰ ਲਗਜ਼ਰੀ ਚੀਜ਼ਾਂ ਦਾ ਬਹੁਤ ਸ਼ੌਕ ਹੈ।
ALL PHOTO CREDIT : INSTAGRAM
ਅਦਾਕਾਰਾ ਆਰਤੀ ਸਿੰਘ ਇਸ ਤਰੀਕ ਨੂੰ ਕਰੇਗੀ ਵਿਆਹ
Read More