ਅਦਾਕਾਰਾ ਆਰਤੀ ਸਿੰਘ ਇਸ ਤਰੀਕ ਨੂੰ ਕਰੇਗੀ ਵਿਆਹ
By Neha diwan
2024-04-08, 13:10 IST
punjabijagran.com
ਆਰਤੀ ਸਿੰਘ
ਟੀਵੀ ਅਦਾਕਾਰਾ ਆਰਤੀ ਸਿੰਘ ਦੇ ਘਰ 'ਸ਼ਹਿਨਾਈ' ਜਲਦ ਹੀ ਵੱਜੇਗੀ। ਹੁਣ ਤਰੀਕ ਦਾ ਵੀ ਖੁਲਾਸਾ ਹੋ ਗਿਆ ਹੈ।
ਆਰਤੀ ਸਿੰਘ ਦਾ ਬੁਆਏਫਰੈਂਡ
ਜਦੋਂ ਤੋਂ ਆਰਤੀ ਸਿੰਘ ਨੇ ਆਪਣੇ ਬੁਆਏਫਰੈਂਡ ਦੀਪਕ ਚੌਹਾਨ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਉਸ ਦਿਨ ਤੋਂ ਉਸ ਦੇ ਪ੍ਰਸ਼ੰਸਕ ਉਸ ਦੇ ਵਿਆਹ ਦੀ ਖਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਿਸ ਦਿਨ ਹੋ ਰਿਹੈ ਵਿਆਹ
ਆਰਤੀ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸ ਦੇ ਬੁਆਏਫ੍ਰੈਂਡ ਦੀਪਕ ਚੌਹਾਨ ਇਸ ਸਾਲ 25 ਅਪ੍ਰੈਲ ਨੂੰ ਮੁੰਬਈ 'ਚ ਵਿਆਹ ਕਰਨ ਜਾ ਰਹੀ ਹੈ। ਉਨ੍ਹਾਂ ਦਾ ਵਿਆਹ ਅਰੇਂਜਡ ਮੈਰਿਜ ਹੈ।
ਮਹਿੰਦੀ ਅਤੇ ਹਲਦੀ
ਅਦਾਕਾਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਵਿਆਹ ਤੋਂ ਪਹਿਲਾਂ ਮਹਿੰਦੀ ਅਤੇ ਹਲਦੀ ਦੀ ਰਸਮ ਹੋਵੇਗੀ।
ਆਰਤੀ ਨੇ ਦੀਪਕ ਬਾਰੇ ਦੱਸਿਆ
ਆਰਤੀ ਨੇ ਦੱਸਿਆ ਕਿ ਉਹ ਦੀਪਕ ਨੂੰ ਪਹਿਲੀ ਵਾਰ 23 ਜੁਲਾਈ 2023 ਵਿੱਚ ਮਿਲੀ ਸੀ। ਉਹ ਉਸੇ ਸਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਪਰਿਵਾਰਕ ਮੈਂਬਰਾਂ ਨੇ ਇਨਕਾਰ ਕਰ ਦਿੱਤਾ।
ਹੀਰੇ ਦੀ ਅੰਗੂਠੀ ਕੀਤੀ ਫਲੌਂਟ
ਹਾਲ ਹੀ 'ਚ ਆਰਤੀ ਨੇ ਲਾਲ ਸਾੜ੍ਹੀ 'ਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਵਿੱਚ, ਉਹ ਆਪਣੀ ਹੀਰੇ ਦੀ ਅੰਗੂਠੀ ਨੂੰ ਫਲੌਂਟ ਕਰਦੀ ਨਜ਼ਰ ਆ ਰਹੀਂ ਹੈ
ਮੰਗਣੀ ਦੀਆਂ ਖਬਰਾਂ
ਇਸ ਫੋਟੋ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਆਰਤੀ ਸਿੰਘ ਨੇ ਆਪਣੇ ਬੁਆਏਫਰੈਂਡ ਨਾਲ ਮੰਗਣੀ ਕਰ ਲਈ ਹੈ।
ALL PHOTO CREDIT : INSTAGRAM
ਬਿਨਾਂ ਮੇਕਅਪ ਲੁੱਕ 'ਚ ਸ਼ਾਨਦਾਰ ਲੱਗ ਰਹੀਂ ਹੈ ਮਲਾਇਕਾ ਅਰੋੜਾ
Read More