aman fdsafad

ਪੱਤਰਕਾਰ ਬਣਨਾ ਚਾਹੁੰਦੀ ਸੀ ਹਿਨਾ ਖਾਨ, ਜਾਣੋ ਕਿੰਨਾ ਪੜ੍ਹੀ ਲਿਖੀ ਹੈ ਅਦਾਕਾਰਾ


By Neha diwan22, May 2023 02:30 PMpunjabijagran.com

ਹਿਨਾ ਖਾਨ

ਟੀਵੀ ਅਤੇ ਫਿਲਮ ਅਦਾਕਾਰਾ ਹਿਨਾ ਖਾਨ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਤੇ ਖਾਸ ਛਾਪ ਛੱਡੀ ਹੈ।

ਜਨਮ

ਹਿਨਾ ਖਾਨ ਦਾ ਜਨਮ 2 ਅਕਤੂਬਰ 1987 ਨੂੰ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਹੋਇਆ ਸੀ। ਇਸ ਸਾਲ ਉਹ ਆਪਣਾ 35ਵਾਂ ਜਨਮਦਿਨ ਮਨਾਏਗੀ।

ਪਰਿਵਾਰ

ਉਸਦੇ ਮਰਹੂਮ ਪਿਤਾ ਦਾ ਨਾਮ ਅਸਲਮ ਖਾਨ ਸੀ। ਫਿਲਹਾਲ ਉਹ ਆਪਣੀ ਮਾਂ ਨਾਲ ਮੁੰਬਈ 'ਚ ਰਹਿੰਦੀ ਹੈ। ਹਿਨਾ ਦਾ ਭਰਾ ਆਮਿਰ ਖਾਨ ਇੱਕ ਟਰੈਵਲ ਏਜੰਸੀ ਕੰਪਨੀ ਦਾ ਮਾਲਕ ਹੈ।

ਹਿਨਾ ਖਾਨ ਐਜੂਕੇਸ਼ਨ ਕੁਆਲੀਫਿਕੇਸ਼ਨ

ਹਿਨਾ ਖਾਨ ਨੇ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਉਣ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ। ਹਿਨਾ ਖਾਨ ਦਾ ਨਾਂ ਇੰਡਸਟਰੀ ਦੀਆਂ ਸਭ ਤੋਂ ਪੜ੍ਹੀਆਂ-ਲਿਖੀਆਂ ਅਭਿਨੇਤਰੀਆਂਦੀ ਸੂਚੀ 'ਚ ਸ਼ਾਮਲ ਹੈ।

ਡਿਗਰੀ

ਉਸਨੇ 2009 ਵਿੱਚ ਸੀਸੀਏ ਸਕੂਲ ਆਫ਼ ਮੈਨੇਜਮੈਂਟ, ਗੁਰੂਗ੍ਰਾਮ ਤੋਂ ਆਪਣੀ ਐਮਬੀਏ ਦੀ ਡਿਗਰੀ ਪ੍ਰਾਪਤ ਕੀਤੀ। ਹਿਨਾ ਖਾਨ ਨੇ ਇੰਟਰਵਿਊ 'ਚ ਦੱਸਿਆ ਕਿ ਉਹ ਪੱਤਰਕਾਰ ਬਣਨਾ ਚਾਹੁੰਦੀ ਸੀ।

ਸ਼ੋਅ ਆਫਰ ਹੋਣਾ

ਫਿਰ ਇਤਫਾਕ ਨਾਲ ਉਸ ਨੂੰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿੱਚ ਅਕਸ਼ਰਾ ਦੀ ਭੂਮਿਕਾ ਦੀ ਪੇਸ਼ਕਸ਼ ਹੋਈ। ਇਸ ਤਰ੍ਹਾਂ ਉਹ 2009 ਤੋਂ 2016 ਤੱਕ ਸਾਰਿਆਂ ਦੀ ਪਸੰਦੀਦਾ 'ਅਕਸ਼ਰਾ' ਵਜੋਂ ਜਾਣੀ ਜਾਂਦੀ ਹੈ।

ਰੌਕੀ ਜੈਸਵਾਲ

ਅਭਿਨੇਤਰੀ ਹਿਨਾ ਖਾਨ 2014 ਤੋਂ ਟੀਵੀ ਸ਼ੋਅ ਦੇ ਸੁਪਰਵਾਈਜ਼ਰ ਪ੍ਰੋਡਿਊਸਰ ਰੌਕੀ ਜੈਸਵਾਲ ਨੂੰ ਡੇਟ ਕਰ ਰਹੀ ਹੈ। ਇਨ੍ਹਾਂ ਦੋਹਾਂ ਦੀ ਕੈਮਿਸਟਰੀ ਅਤੇ ਫੋਟੋਆਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।

ਇੰਸਟਾਗ੍ਰਾਮ

ਦੋਵੇਂ ਅਕਸਰ ਦੇਸ਼-ਵਿਦੇਸ਼ 'ਚ ਘੁੰਮਦੇ ਰਹਿੰਦੇ ਹਨ ਅਤੇ ਇੰਸਟਾਗ੍ਰਾਮ 'ਤੇ ਆਪਣੀਆਂ ਯਾਤਰਾਵਾਂ ਦੀਆਂ ਸ਼ਾਨਦਾਰ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਦੋਵਾਂ ਨੇ ਅਜੇ ਤੱਕ ਵਿਆਹ ਦਾ ਕੋਈ ਪਲਾਨ ਨਹੀਂ ਬਣਾਇਆ ਹੈ।

ALL PHOTO CREDIT : INSTAGRAM

ਜਾਣੋ ਭਾਰਤੀਆਂ ਅਭਿਨੇਤਰੀਆਂ ਦੀਆਂ Cannes controversies ਬਾਰੇ