ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਟਾਪਰ ਤਿੰਨੋਂ ਕੁੜੀਆਂ


By Neha diwan2023-05-26, 13:44 ISTpunjabijagran.com

ਪੰਜਾਬ ਸਕੂਲ ਸਿੱਖਿਆ ਬੋਰਡ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਕੁੱਲ ਨਤੀਜਾ 97.54 ਫ਼ੀਸਦ ਰਿਹਾ।

ਇੰਨੇ ਫੀਸਦ ਰਹੇ ਪਾਸ

ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦ 97.76 ਰਿਹਾ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97% ਰਿਹਾ। 98.46 ਫ਼ੀਸਦ ਕੁੜੀਆਂ ਤੇ 96.73 ਫ਼ੀਸਦ ਮੁੰਡੇ ਪਾਸੇ ਹੋਏ ਹਨ।

ਇਨ੍ਹਾਂ ਵਿਸ਼ਿਆ ਦਾ ਨਤੀਜਾ 100 ਫ਼ੀਸਦ

ਤਿੰਨ ਵਿਸ਼ਿਆਂ ਦਾ ਨਤੀਜਾ 100 ਫ਼ੀਸਦ ਆਇਆ ਹੈ। ਸੰਗੀਤ ਗਾਇਨ, ਸੰਗੀਤ ਵਾਦਨ ਤੇ ਉਰਦੂ ਇਲੈਕਟਿਵ ਦਾ ਨਤੀਜਾ 100 ਫ਼ੀਸਦ ਹੈ। ਓਪਨ ਸਕੂਲ ਦਾ ਨਤੀਜਾ 79.26 ਫ਼ੀਸਦ ਰਿਹਾ।

ਪਹਿਲੇ ਤਿੰਨ ਟਾਪਰ

ਗਗਨਦੀਪ ਕੌਰ - ਫਰੀਦਕੋਟ - 650/650 - 100%, ਨਵਜੋਤ - ਫਰੀਦਕੋਟ - 648/650 - 99.69%, ਹਰਮਨਦੀਪ ਕੌਰ - ਮਾਨਸਾ - 646/650 - 99.38%

ਪਹਿਲਾ ਸਥਾਨ

ਸਕੂਲ ਦੀ ਵਿਦਿਆਰਥਣ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਦੂਜਾ ਸਥਾਨ

ਜਦਕਿ ਇਸੇ ਸਕੂਲ ਦੀ ਵਿਦਿਆਰਥਣ ਨਵਜੋਤ ਨੇ 650 ਵਿੱਚੋਂ 648 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜੇ ਸਥਾਨ ’ਤੇ ਰਿਹਾ।

ਤੀਜਾ ਸਥਾਨ

ਮਾਨਸਾ ਦੇ ਪਿੰਡ ਮੰਢਾਲੀ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਵਿੱਚੋਂ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਇਹ ਹੈ ਪ੍ਰੋਸੈੱਸ

ਪੰਜਾਬ ਬੋਰਡ 10ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ।

14 ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦੈ ਬਾਲ ਦਿਵਸ, ਜਾਣੋ ਇਤਿਹਾਸ