14 ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦੈ ਬਾਲ ਦਿਵਸ, ਜਾਣੋ ਇਤਿਹਾਸ
By Ramandeep Kaur
2022-11-14, 10:26 IST
punjabijagran.com
ਬੱਚਿਆਂ ਨਾਲ ਪਿਆਰ
ਚਾਚਾ ਨਹਿਰੂ ਦੇ ਬੱਚਿਆਂ ਨਾਲ ਪਿਆਰ ਨੂੰ ਦੇਖਦਿਆਂ ਭਾਰਤੀ ਸੰਸਦ ਨੇ 14 ਨਵੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ 'ਚ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।
ਚਾਚਾ ਨਹਿਰੂ
ਪੰਡਤ ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ। ਉਹ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਸਨ ਕਿ ਉਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ।
ਚਾਚਾ ਨਹਿਰੂ ਦਾ ਜਨਮ
ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਹੋਇਆ ਸੀ। ਉਨ੍ਹਾਂ ਨੂੰ ਗੁਲਾਬ ਵੀ ਬਹੁਤ ਪਸੰਦ ਸਨ। ਇਸੇ ਲਈ ਉਨ੍ਹਾਂ ਦੇ ਕੋਟ ਦੀ ਜੇਬ 'ਚ ਹਮੇਸ਼ਾ ਗੁਲਾਬ ਹੁੰਦਾ ਸੀ।
ਬੱਚੇ ਭਾਰਤ ਦਾ ਭਵਿੱਖ
ਉਹ ਹਰ ਬੱਚੇ ਨੂੰ ਭਾਰਤ ਦਾ ਭਵਿੱਖ ਸਮਝਦੇ ਸੀ, ਇਸ ਲਈ ਉਹ ਮੰਨਦੇ ਸਨ ਕਿ ਉਨ੍ਹਾਂ ਨਾਲ ਚੰਗਾ ਵਿਹਾਰ ਅਤੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਦੇਹਾਂਤ
ਨਹਿਰੂ ਜੀ ਦੀ 1964 'ਚ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੀ ਯਾਦ 'ਚ ਸੰਸਦ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਹੋਇਆ।
20 ਨਵੰਬਰ
ਮਤਾ ਪਾਸ ਹੋਣ ਤੋਂ ਪਹਿਲਾਂ ਭਾਰਤ 'ਚ ਬਾਲ ਦਿਵਸ 20 ਨਵੰਬਰ ਨੂੰ ਮਨਾਇਆ ਜਾਂਦਾ ਸੀ।
ਰਾਸ਼ਟਰੀ ਛੁੱਟੀ ?
ਬਾਲ ਦਿਵਸ 'ਤੇ ਕੋਈ ਛੁੱਟੀ ਨਹੀਂ ਹੁੰਦੀ। ਇਸ ਦਿਨ ਨੂੰ ਮਨਾਉਣ ਲਈ ਸਕੂਲ 'ਚ ਵੱਖ-ਵੱਖ ਪ੍ਰੋਗਰਾਮ ਜਿਵੇਂ, ਮੁਕਾਬਲੇ, ਸੰਗੀਤ ਅਤੇ ਡਾਂਸ ਪੇਸ਼ਕਾਰੀ ਦਾ ਆਯੋਜਨ ਕੀਤਾ ਜਾਂਦਾ ਹੈ।
ਡਾਇਨਾਸੌਰ ਤੋਂ 20 ਕਰੋੜ ਸਾਲ ਪਹਿਲਾਂ ਧਰਤੀ 'ਤੇ ਹਨ ਕੱਛੂ
Read More