ਅੰਬਾਨੀ ਪਰਿਵਾਰ ਦੇ ਇਵੈਂਟ 'ਚ ਪ੍ਰਿਅੰਕਾ-ਨਿਕ ਦੀ ਐਂਟਰੀ ਨੇ ਜਿੱਤਿਆ ਫੈਨਜ਼ ਦਾ ਦਿਲ


By Neha Diwan2023-04-02, 12:59 ISTpunjabijagran.com

ਨੀਤਾ ਮੁਕੇਸ਼ ਅੰਬਾਨੀ ਕਲਚਰਲ ਵੈਂਚਰ ਈਵੈਂਟ

ਸ਼ਨੀਵਾਰ ਦੀ ਰਾਤ ਮੁੰਬਈ 'ਚ ਸਤਾਰਿਆਂ ਵਾਲੀ ਰਾਤ ਸੀ। ਨੀਤਾ ਮੁਕੇਸ਼ ਅੰਬਾਨੀ ਕਲਚਰਲ ਵੈਂਚਰ ਈਵੈਂਟ ਦਾ ਦੂਜਾ ਦਿਨ ਸ਼ਾਨਦਾਰ ਰਿਹਾ।

ਰੈੱਡ ਕਾਰਪੇਟ

ਰੈੱਡ ਕਾਰਪੇਟ 'ਤੇ ਹਾਲੀਵੁੱਡ ਅਤੇ ਬਾਲੀਵੁੱਡ ਸੈਲੇਬਸ ਨੇ ਆਪਣੇ ਫੈਸ਼ਨ ਅਤੇ ਖੂਬਸੂਰਤੀ ਦਾ ਜਲਵਾ ਬਿਖੇਰਿਆ।

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ

ਪੀਸੀ ਨੇ ਇਸ ਮੌਕੇ ਮਲਟੀ ਕਲਰਡ ਥਾਈ ਹਾਈ ਲਿਸਟ ਗਾਊਨ ਪਾਇਆ ਸੀ। ਇਸ ਡਰੈੱਸ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਸੀ। ਉੱਥੇ ਹੀ ਨਿਕ ਇਸ ਆਲ ਬਲੈਕ ਲੁੱਕ 'ਚ ਨਜ਼ਰ ਆਏ।

ਸਲਮਾਨ ਖਾਨ

ਇਸ ਈਵੈਂਟ 'ਚ ਸਲਮਾਨ ਖਾਨ ਹਰੇ ਰੰਗ ਦੇ ਸੂਟ ਬੂਟ 'ਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਪਾਪਰਾਜ਼ੀ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ।

ਗੌਰੀ ਖਾਨ

ਅੰਬਾਨੀ ਪਰਿਵਾਰ ਦੇ ਇਸ ਈਵੈਂਟ 'ਚ ਦੂਜੇ ਦਿਨ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵਾਈਟ ਕਲਰ ਦੀ ਖੂਬਸੂਰਤ ਸਾੜੀ 'ਚ ਨਜ਼ਰ ਆਈ। ਇਸ ਦੌਰਾਨ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲਿਆ ਹੈ।

ਅਨਨਿਆ ਪਾਂਡੇ

ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਵੀ ਖੂਬਸੂਰਤ ਗੋਲਡਨ ਲਹਿੰਗਾ 'ਚ ਨਜ਼ਰ ਆਈ।

ਜਾਨਵੀ ਕਪੂਰ

ਅੰਬਾਨੀ ਕਲਚਰਲ ਸੈਂਟਰ ਦੇ ਈਵੈਂਟ 'ਚ ਦੂਜੇ ਦਿਨ ਜਾਹਨਵੀ ਕਪੂਰ ਮਨੀਸ਼ ਮਲਹੋਤਰਾ ਦੇ ਡਿਜ਼ਾਈਨ ਕੀਤੇ ਪਹਿਰਾਵੇ 'ਚ ਨਜ਼ਰ ਆਈ। ਜਾਹਨਵੀ ਬਾਲਾ ਗੋਲਡਨ ਅਤੇ ਬਲੈਕ ਲਹਿੰਗਾ 'ਚ ਖੂਬਸੂਰਤ ਲੱਗ ਰਹੀ ਸੀ।

ਕਾਜੋਲ ਅਤੇ ਨਿਆਸਾ

ਈਵੈਂਟ ਦੇ ਦੂਜੇ ਦਿਨ ਅਦਾਕਾਰਾ ਕਾਜੋਲ ਆਪਣੀ ਬੇਟੀ ਨਿਆਸਾ ਦੇਵਗਨ ਨਾਲ ਪਹੁੰਚੀ। ਇਸ ਦੌਰਾਨ ਦੋਵੇਂ ਮਾਂ-ਧੀ ਨੇ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦਿੱਤੇ।

ਰੇਖਾ

ਇਸ ਦੌਰਾਨ ਅਦਾਕਾਰਾ ਰੇਖਾ ਨੇ ਨੀਤਾ ਅੰਬਾਨੀ ਨਾਲ ਰੈੱਡ ਕਾਰਪੇਟ 'ਤੇ ਪੋਜ਼ ਦਿੱਤਾ।

ਰੋਜ਼ਾਨਾ ਸੇਬ ਦਾ ਰਸ ਪੀਣਾ ਹੈ ਲਾਭਕਾਰੀ ਪਰ ਰਹੋ ਸਾਵਧਾਨ