ਰੋਜ਼ਾਨਾ ਸੇਬ ਦਾ ਰਸ ਪੀਣਾ ਹੈ ਲਾਭਕਾਰੀ ਪਰ ਰਹੋ ਸਾਵਧਾਨ
By Tejinder Thind
2023-04-01, 16:19 IST
punjabijagran.com
ਸੇਬ ਦਾ ਫਲ
ਚਾਹੇ ਤੁਸੀਂ ਸੇਬ ਨੂੰ ਫਲ ਦੇ ਰੂਪ ਵਿਚ ਖਾਓ ਜਾਂ ਇਸਦਾ ਜੂਸ ਪੀਓ, ਇਹ ਲਗਪਗ ਉਸੇ ਮਾਤਰਾ ਵਿੱਚ ਪੋਸ਼ਣ ਪ੍ਰਦਾਨ ਕਰੇਗਾ। ਹਾਲਾਂਕਿ, ਜੂਸ ਪੀਣਾ ਵਧੇਰੇ ਸੁਵਿਧਾਜਨਕ ਹੈ ਅਤੇ ਇਸ ਲਈ ਤੁਹਾਨੂੰ ਰੋਜ਼ਾਨਾ ਇਕ ਗਲਾਸ ਸੇਬ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ
ਪੌਸ਼ਟਿਕ ਤੱਤ
ਸੇਬ ਵਿਚ ਫਲੇਵੋਨੋਇਡਸ, ਪੌਲੀਫੇਨੋਲ ਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਮੁੱਚੀ ਸਿਹਤ ਲਈ ਬਹੁਤ ਵਧੀਆ ਹਨ। ਇਸ ਤੋਂ ਇਲਾਵਾ ਸੇਬ ਵਿੱਚ ਪੋਟਾਸ਼ੀਅਮ ਤੇ ਹੋਰ ਜ਼ਰੂਰੀ ਵਿਟਾਮਿਨ ਅਤੇ ਖਣਿਜ ਵੀ ਹੁੰਦੇ ਹਨ।
ਦਮਾ
ਸੇਬ ਦੇ ਜੂਸ ਵਿਚ ਐਂਟੀਆਕਸੀਡੈਂਟ ਤੇ ਫਾਈਟੋਕੈਮੀਕਲ ਹੁੰਦੇ ਹਨ ਜੋ ਸਾਹ ਦੇ ਕਾਰਜਾਂ ਵਿੱਚ ਸੁਧਾਰ ਕਰ ਸਕਦੇ ਹਨ।
ਪਾਚਨ ਵਿਚ ਸੁਧਾਰ
ਕੁਝ ਲੋਕਾਂ ਨੂੰ ਸੇਬ ਖਾਣ ਤੋਂ ਬਾਅਦ ਪੇਟ ਤੇ ਐਸੀਡਿਟੀ ਮਹਿਸੂਸ ਹੁੰਦੀ ਹੈ, ਉੱਥੇ ਹੀ ਕੁਝ ਲੋਕਾਂ ਨੂੰ ਇਸ ਦੇ ਸੇਵਨ ਨਾਲ ਹੈਰਾਨੀਜਨਕ ਫਾਇਦਾ ਹੋ ਸਕਦਾ ਹੈ।
ਕਬਜ਼ ਤੋਂ ਰਾਹਤ
ਸੇਬ ਦਾ ਜੂਸ ਪੀਣ ਨਾਲ ਕਬਜ਼ ਘੱਟ ਹੋ ਸਕਦੀ ਹੈ ਅਤੇ ਪਾਚਨ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਵਿਚ ਸੋਰਬਿਟੋਲ ਮਿਸ਼ਰਣ ਹੁੰਦਾ ਹੈ ਜੋ ਪਾਚਨ ਦੀ ਸਿਹਤ ਲਈ ਚੰਗਾ ਹੁੰਦਾ ਹੈ।
ਵਜ਼ਨ ਘਟਾਉਣਾ
ਸੇਬ ਦੇ ਸੇਵਨ ਭਾਰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਸੇਬ ਵਿੱਚ ਪਾਚਨ ਫਾਈਬਰ ਹੁੰਦੇ ਹਨ, ਜੋ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦੇ ਹਨ ਅਤੇ ਲੰਬਾ ਸਮਾਂ ਕੁਝ ਵੀ ਖਾਣ ਦੀ ਲਾਲਸਾ ਨਹੀਂ ਹੁੰਦੀ।
ਕੋਲੇਸਟ੍ਰੋਲ ਕੰਟਰੋਲ
ਰੋਜ਼ਾਨਾ ਸਵੇਰੇ ਸੇਬ ਦਾ ਜੂਸ ਪੀਣ ਨਾਲ ਕੋਲੈਸਟ੍ਰੋਲ ਕੰਟਰੋਲ 'ਚ ਮਦਦ ਮਿਲਦੀ ਹੈ। ਸੇਬ ਦੇ ਜੂਸ ਵਿਚ ਮੌਜੂਦ ਕਈ ਪੌਸ਼ਟਿਕ ਤੱਤ ਸਰੀਰ ਵਿਚ ਖਰਾਬ ਕੋਲੈਸਟ੍ਰਾਲ ਘਟਾਉਣ ਵਿਚ ਵੀ ਮਦਦ ਕਰ ਸਕਦੇ ਹਨ।
ਅੱਖਾਂ ਲਈ ਚੰਗਾ
ਸੇਬ ਵਿਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਸੇਬ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਵਧ ਸਕਦੀ ਹੈ।
ਵਧਾਏ ਇਮਿਊਨਿਟੀ
ਸੇਬ ਦਾ ਜੂਸ ਬਹੁਤ ਜ਼ਿਆਦਾ ਪੌਸ਼ਟਿਕ ਹੁੰਦਾ ਹੈ ਤੇ ਇਮਿਊਨਿਟੀ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਐਸੀਡਿਟੀ ਅਤੇ ਗੈਸ ਤੋਂ ਬਚਣ ਲਈ ਇਸ ਨੂੰ ਖਾਲੀ ਪੇਟ ਨਾ ਪੀਓ।
16 ਸ਼ਿੰਗਾਰ ਕਰਕੇ ਨਵ-ਨਿਵੇਲੀ ਦੁਲਹਨ ਵਾਂਗ ਸਜੀ ਨਿਮਰਤ ਖਹਿਰਾ ਢਾਹ ਰਹੀ ਹੈ ਕਹਿਰ
Read More