ਪ੍ਰਿਅੰਕਾ ਚੋਪੜਾ ਦੇ ਜਨਮਦਿਨ 'ਤੇ ਪਤੀ ਨਿਕ ਜੋਨਸ ਹੋਏ ਰੋਮਾਂਟਿਕ


By Neha diwan2024-07-18, 16:35 ISTpunjabijagran.com

ਪ੍ਰਿਅੰਕਾ ਚੋਪੜਾ

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਅੱਜ 18 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ।

ਨਿਕ ਜੋਨਸ

ਇਸ ਦੇ ਨਾਲ ਹੀ ਅਦਾਕਾਰਾ ਦੇ ਪਤੀ ਗਾਇਕ ਨਿਕ ਜੋਨਸ ਨੇ ਵੀ ਹੌਟ ਤਸਵੀਰਾਂ ਪੋਸਟ ਕਰਕੇ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਕੈਪਸ਼ਨ 'ਚ ਲਿਖਿਆ

ਇਸ ਦੇ ਨਾਲ ਹੀ ਨਿਕ ਨੇ ਇਕ ਖਾਸ ਨੋਟ ਵੀ ਲਿਖਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿੰਗਰ ਦੀ ਇਸ ਪੋਸਟ 'ਤੇ ਯੂਜ਼ਰਜ਼ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।

ਰੋਮਾਂਟਿਕ ਤਸਵੀਰਾਂ

ਨਿਕ ਜੋਨਸ ਅਕਸਰ ਦੇਸੀ ਗਰਲ ਨਾਲ ਰੋਮਾਂਟਿਕ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਹੌਟ ਤਸਵੀਰਾਂ

ਹਾਲੀਵੁੱਡ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਪ੍ਰਿਅੰਕਾ ਚੋਪੜਾ ਦੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ ਵਿੱਚ, ਉਹ ਪੂਲ ਦੇ ਅੰਦਰ ਆਪਣਾ ਹੁਨਰ ਦਿਖਾਉਂਦੀ ਨਜ਼ਰ ਆ ਰਹੀ ਹੈ।

ਪ੍ਰਿਅੰਕਾ ਲਈ ਖਾਸ ਮੇਸੈਜ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਤੁਸੀਂ ਉਹ ਔਰਤ ਹੋ, ਜਿਸ ਨੂੰ ਮਿਲ ਕੇ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ। ਜਨਮਦਿਨ ਮੁਬਾਰਕ, ਮਾਈ ਲਵ।

ਵਿਆਹ

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਮੁਲਾਕਾਤ 'ਮੇਟ ਗਾਲਾ 2017' ਦੇ ਗ੍ਰੈਂਡ ਈਵੈਂਟ 'ਚ ਹੋਈ ਸੀ। ਦੋਹਾਂ ਦਾ ਵਿਆਹ ਸਾਲ 2018 'ਚ ਉਦੈਪੁਰ ਦੇ ਉਮੇਦ ਭਵਨ ਪੈਲੇਸ 'ਚ ਹੋਇਆ ਸੀ।

ਵਰਕ ਫਰੰਟ ਦੀ ਗੱਲ ਕਰੀਏ

ਪ੍ਰਿਅੰਕਾ ਚੋਪੜਾ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਫਿਲਮਾਂ ਅਤੇ ਸੀਰੀਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਇਨ੍ਹੀਂ ਦਿਨੀਂ ਉਹ 'ਦਿ ਬਲਫ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

ALL PHOTO CREDIT : INSTAGRAM

ਰਿਚਾ ਚੱਢਾ ਤੇ ਅਲੀ ਫਜ਼ਲ ਬਣੇ ਮਾਤਾ-ਪਿਤਾ..