ਰਿਚਾ ਚੱਢਾ ਤੇ ਅਲੀ ਫਜ਼ਲ ਬਣੇ ਮਾਤਾ-ਪਿਤਾ..
By Neha diwan
2024-07-18, 16:05 IST
punjabijagran.com
ਬਾਲੀਵੁੱਡ ਦੀ ਜੋੜੀ
ਬਾਲੀਵੁੱਡ ਦੀ ਜੋੜੀ ਰਿਚਾ ਚੱਢਾ ਤੇ ਅਲੀ ਫਜ਼ਲ ਪਿਛਲੇ ਕਾਫੀ ਸਮੇਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਸੀ। ਉਨ੍ਹਾਂ ਨੇ ਆਪਣੇ ਘਰ ਨਵੇਂ ਮਹਿਮਾਨ ਦੇ ਆਉਣ ਦੀ ਖੁਸ਼ਖਬਰੀ ਹੁਣ ਸਾਂਝੀ ਕੀਤੀ ਹੈ।
ਮੈਟਰਨਿਟੀ ਫੋਟੋਸ਼ੂਟ
ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਹਾਲ ਹੀ 'ਚ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ। ਹੁਣ ਉਨ੍ਹਾਂ ਨੇ ਡਲਿਵਰੀ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ।ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਸਗੋਂ ਉਨ੍ਹਾਂ ਦਾ ਪਰਿਵਾਰ ਵੀ ਕਾਫੀ ਖੁਸ਼ ਹੈ।
ਬੇਟੀ ਦੇ ਮਾਤਾ-ਪਿਤਾ ਬਣੇ
ਰਿਚਾ ਚੱਢਾ ਤੇ ਅਲੀ ਫਜ਼ਲ ਇਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਨ। ਅਦਾਕਾਰਾ ਨੇ 16 ਜੁਲਾਈ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਸੀ।
ਦਿੱਤੀ ਖੁਸ਼ਖਬਰੀ
ਰਿਚਾ ਚੱਢਾ ਤੇ ਅਲੀ ਫਜ਼ਲ ਨੇ ਖੁਸ਼ਖਬਰੀ ਦਿੰਦੇ ਹੋਏ ਕਿਹਾ, ਸਾਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ 16.07.24 ਨੂੰ ਸਾਡੇ ਘਰ ਇੱਕ ਸਿਹਤਮੰਦ ਬੱਚੀ ਨੇ ਜਨਮ ਲਿਆ ਹੈ।
ਬੇਬੀ ਬੰਪ ਦੀਆਂ ਤਸਵੀਰਾਂ
ਇਸ ਤੋਂ ਇਕ ਦਿਨ ਪਹਿਲਾਂ ਹੀ ਰਿਚਾ ਚੱਢਾ ਨੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ ਉਨ੍ਹਾਂ ਨੇ ਇਮੋਸ਼ਨਲ ਕੈਪਸ਼ਨ ਵੀ ਲਿਖਿਆ ਸੀ।
ਕਦੋਂ ਹੋਇਆ ਸੀ ਵਿਆਹ
ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਵਿਆਹ ਸਾਲ 2022 ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਦੋਵੇਂ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰ ਚੁੱਕੇ ਹਨ। ਉਨ੍ਹਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ।
ALL PHOTO CREDIT : INSTAGRAM
ਵੈਡਿੰਗ ਲੁੱਕ ਨੂੰ ਖਾਸ ਬਣਾਉਣ ਲਈ ਹਿਨਾ ਖਾਨ ਨੇ ਚੁਣੀ ਓਪਲ ਗ੍ਰੀਨ ਸਾੜ੍ਹੀ
Read More