ਬਾਲੀਵੁੱਡ ਦੀ ਦੇਸੀ ਗਰਲ ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ ਸਾਊਦੀ ਅਰਬ'ਚ ਆਯੋਜਿਤ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ (ਰੈੱਡ ਸੀ ਆਈਐਫਐਫ) ਦਾ ਹਿੱਸਾ ਬਣੀ।
ਇਸ ਸਮਾਰੋਹ 'ਚ ਪ੍ਰਿਅੰਕਾ ਚੋਪੜਾ ਤੋਂ ਇਲਾਵਾ ਅਕਸ਼ੈ ਕੁਮਾਰ ਤੇ ਸ਼ਾਹਰੁਖ ਖਾਨ ਵੀ ਪਹੁੰਚੇ। ਪ੍ਰਿਅੰਕਾ ਇਸ ਮੌਕੇ 'ਵੂਮੈਨ ਇਨ ਸਿਨੇਮਾ' ਈਵੈਂਟ ਦਾ ਹਿੱਸਾ ਬਣੀ।
ਇਨ੍ਹੀਂ ਦਿਨੀਂ ਪ੍ਰਿਯੰਕਾ ਚੋਪੜਾ ਫਿਲਮ ਫੈਸਟੀਵਲ ਤੋਂ ਫਰੀ ਹੋ ਕੇ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਕੇ ਇਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਛੁੱਟੀਆਂ ਦਾ ਖੂਬ ਆਨੰਦ ਲੈ ਰਹੀ ਹੈ। ਪੀਸੀ ਯਰਟ 'ਤੇ ਸਮੁੰਦਰ ਦੇ ਵਿਚਕਾਰ ਸੂਰਜ ਡੁੱਬਣ ਦਾ ਆਨੰਦ ਵੀ ਲੈ ਰਹੀ ਹੈ।
ਇਸ ਦੌਰਾਨ ਅਭਿਨੇਤਰੀ ਪੀਲੇ ਰੰਗ ਦੇ ਸਵਿਮਸੂਟ 'ਚ ਸੂਰਜ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
ਇਸ ਤਸਵੀਰ 'ਚ ਪ੍ਰਿਯੰਕਾ ਚੋਪੜਾ ਇੱਕ ਪੋਸਟਰ ਦੀਵਾਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਪ੍ਰਿਅੰਕਾ ਚੋਪੜਾ ਨੇ ਜੈੱਟ ਸਕੀਇੰਗ ਵੀ ਕੀਤੀ।
ਪ੍ਰਿਅੰਕਾ ਚੋਪੜਾ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ 'ਵੂਮੈਨ ਇਨ ਸਿਨੇਮਾ' ਈਵੈਂਟ ਦਾ ਹਿੱਸਾ ਬਣੀ। ਇਸ ਦੌਰਾਨ ਅਭਿਨੇਤਰੀ ਪੀਲੇ ਸਾਟਿਨ ਗਾਊਨ 'ਚ ਨਜ਼ਰ ਆਈ। ਉਸਨੇ ਇਸ 'ਤੇ ਹੀਰੇ ਦਾ ਹਾਰ ਪਾਇਆ ਹੋਇਆ ਸੀ
ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਵਿੱਚ ਆਪਣਾ ਸਥਾਨ ਬਣਾ ਲਿਆ ਹੈ। ਉਹ ਜਲਦੀ ਹੀ ਸੈਮ ਹਿਊਗਨ ਨਾਲ ਫਿਲਮ 'ਇਟਸ ਆਲ ਕਮਿੰਗ ਬੈਕ ਟੂ ਮੀ' 'ਚ ਨਜ਼ਰ ਆਵੇਗੀ। ਫਿਲਮ ਅਗਲੇ ਸਾਲ 10 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।
ਪੀਸੀ ਐਂਥਨੀ ਮੈਕੀ ਨਾਲ 'ਐਂਡਿੰਗ ਥਿੰਗਜ਼', ਵੈੱਬ ਸੀਰੀਜ਼ 'ਸਿਟਾਡੇਲ' ਅਤੇ ਫਰਹਾਨ ਅਖਤਰ ਦੀ ਫਿਲਮ 'ਜੀ ਲੇ ਜ਼ਾਰਾ' 'ਚ ਵੀ ਨਜ਼ਰ ਆਉਣਗੇ।