ਦੰਦਾਂ ਦੇ ਦਰਦ 'ਚ ਅਨਾਰ ਤੇ ਸੁੱਕੇ ਗੁਲਾਬ ਦੇ ਫੁੱਲ ਪੀਸ ਕੇ ਇਸ ਨਾਲ ਬਰੱਸ਼ ਕਰੋ। ਅਜਿਹਾ ਕਰਨ ਨਾਲ ਮਸੂੜਿਆਂ 'ਚੋਂ ਪਾਣੀ ਆਉਣਾ ਬੰਦ ਹੋ ਜਾਂਦਾ ਹੈ।
ਟਾਈਫਾਈਡ ਬੈਕਟੀਰੀਆ ਦੇ ਇਨਫੈਕਸ਼ਨ ਕਾਰਨ ਹੁੰਦਾ ਹੈ। ਟਾਈਫਾਈਡ ਦੇ ਇਲਾਜ ਲਈ ਅਨਾਰ ਦੇ ਪੱਤਿਆਂ ਦੇ ਕਾੜ੍ਹੇ 'ਚ ਨਮਕ ਮਿਲਾ ਕੇ ਪਾਓ।
ਜਦੋਂ ਲਹੂ ਸੰਘਣਾ ਹੋ ਜਾਂਦਾ ਹੈ ਅਤੇ ਨਾੜੀਆਂ ਦੀਆਂ ਕੰਧਾਂ 'ਚ ਰੁਕਾਵਟ ਪੈਦਾ ਕਰਦਾ ਹੈ, ਤਾਂ ਅਨਾਰ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਹੋਣ ਕਰ ਕੇ ਖ਼ੂਨ ਦੇ ਪ੍ਰਵਾਅ 'ਚ ਸੁਧਾਰ ਕਰਦਾ ਹੈ ਤੇ ਕੋਲੈਸਟਰੋਲ ਨੂੰ ਠੀਕ ਕਰਦਾ ਹੈ।
ਅਨੀਮੀਆ ਉਹ ਅਵਸਥਾ ਹੈ, ਜਿਸ ਵਿਚ ਖ਼ੂਨ 'ਚ ਲੋੜੀਂਦੇ ਲਾਲ ਸੈੱਲ ਬਹੁਤ ਘਟ ਜਾਂਦੇ ਹਨ। ਅਨਾਰ ਆਇਰਨ ਭਰਪੂਰ ਹੁੰਦਾ ਹੈ। ਇਹ ਲਾਲ ਲਹੂ ਦੇ ਸੈੱਲਾਂ ਨੂੰ ਸਰਗਰਮ ਕਰਦਾ ਹੈ ਤੇ ਅਨੀਮੀਆ ਤੋਂ ਛੁਟਕਾਰਾ ਪਾਉਣ 'ਚ ਵੀ ਮਦਦ ਕਰਦਾ ਹੈ।
ਇਹ ਉਹ ਸਥਿਤੀ ਹੈ, ਜਿਸ 'ਚ ਜੋੜਾਂ 'ਚ ਜਲਣ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਜੋੜਾਂ 'ਚ ਦਰਦ ਹੁੰਦਾ ਹੈ। ਅਨਾਰ ਗਠੀਏ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
ਅਨਾਰ ਦਾ ਫਲ ਕੀਮੋਪਰੇਨਵੇਟਿਵ ਏਜੰਟ ਦਾ ਕੰਮ ਕਰਦਾ ਹੈ। ਇਹ ਚਮੜੀ, ਫੇਫੜੇ ਤੇ ਕੈਂਸਰ ਨੂੰ ਠੀਕ ਕਰਨ 'ਚ ਵੀ ਸਹਾਇਤਾ ਕਰਦਾ ਹੈ।