ਹਰ ਮਨੁੱਖ ਦੇ ਸਰੀਰ 'ਚ ਕੈਂਸਰ ਸੈੱਲ ਬਣਦੇ ਰਹਿੰਦੇ ਹਨ, ਪਰ ਮਨੁੱਖੀ ਸਰੀਰ 'ਚ ਮੌਜੂਦ ਇਮਿਊਨ ਸਿਸਟਮ ਇਨ੍ਹਾਂ ਸੈੱਲਾਂ ਨੂੰ ਖ਼ਤਮ ਕਰਦਾ ਰਹਿੰਦਾ ਹੈ।
ਇਹ ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਰੋਗ ਦਾ ਟਾਕਰਾ ਕਰਨ ਵਾਲੀ ਪ੍ਰਣਾਲੀ ਭਾਵ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।
ਅੱਜ ਤੋਂ 40-50 ਸਾਲ ਪਹਿਲਾਂ ਕੈਂਸਰ ਰੋਗੀ ਦਾ ਪਤਾ ਚੱਲਣਾ ਵੀ ਵੱਡੀ ਗੱਲ ਸੀ, ਪਰ ਅੱਜ ਹਾਰਟ ਅਟੈਕ ਤੋਂ ਬਾਅਦ ਕੈਂਸਰ ਮੌਤ ਦਾ ਦੂਜਾ ਮੁੱਖ ਕਾਰਨ ਹੈ।
ਫ਼ਸਲਾਂ ਦੀ ਜ਼ਿਆਦਾ ਪੈਦਾਵਾਰ ਦੀ ਲੱਗੀ ਹੋੜ ਕਾਰਨ ਉਨ੍ਹਾਂ 'ਤੇ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਕਾਰਨ ਸਾਡੇ ਸਰੀਰ ਨੂੰ ਉਹ ਜ਼ਰੂਰੀ ਤੱਤ ਨਹੀਂ ਮਿਲਦੇ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ।
ਜੇ ਕੈਂਸਰ ਦੇ ਇਲਾਜ ਦੀ ਗੱਲ ਕਰੀਏ ਤਾਂ ਐਲੋਪੈਥੀ ਵਿਚ ਕੈਂਸਰ ਦਾ ਇਲਾਜ ਕੀਮੋਥੈਰੇਪੀ ਤੇ ਰੈਡੀਓਥੈਰੇਪੀ ਨਾਲ ਕੀਤਾ ਜਾਂਦਾ ਹੈ। ਜਿਸ ਨਾਲ ਸਿਰਫ਼ 10 ਫ਼ੀਸਦ ਮਰੀਜ਼ ਹੀ ਪੂਰੀ ਤਰ੍ਹਾਂ ਠੀਕ ਹੁੰਦੇ ਹਨ।
ਵਿਟਾਮਿਨ-ਸੀ, ਵਿਟਾਮਿਨ ਬੀ-17 ਕੈਂਸਰ ਰੋਗੀਆਂ ਲਈ ਬਹੁਤ ਮੁਫ਼ੀਦ ਹਨ। ਇਸ ਦੇ ਨਾਲ ਹੀ ਘਰ ਦੀ ਬਿਨਾਂ ਖੰਡ ਤੋਂ ਲੱਸੀ, ਤਾਜ਼ਾ ਪਨੀਰ, ਅਲਸੀ ਦਾ ਤੇਲ, ਸ਼ੁੱਧ ਘਿਓ, ਮੱਖਣ, ਮਲਾਈ ਆਦਿ ਵੀ ਕੈਂਸਰ ਰੋਗੀਆਂ ਲਈ ਲਾਭਦਾਇਕ ਹਨ।
ਕੈਂਸਰ ਰੋਗੀਆਂ ਨੂੰ ਪ੍ਰਦੂਸ਼ਿਤ ਸਬਜ਼ੀਆਂ, ਪ੍ਰਦੂਸ਼ਿਤ ਫਲ਼, ਮੈਦਾ, ਖੰਡ, ਸ਼ਰਾਬ, ਸੂਰ ਦਾ ਮਾਸ, ਸਿਰਕਾ, ਟਮਾਟਰ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪਲਾਸਟਿਕ ਤੇ ਐਲੂਮੀਨੀਅਮ ਦੇ ਭਾਂਡੇ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੋਈ ਵੀ ਗਰਮ ਚੀਜ਼ ਪਲਾਸਟਿਕ ਦੇ ਭਾਂਡੇ 'ਚ ਨਾ ਖਾਓ-ਪੀਓ ਤੇ ਨਾ ਹੀ ਲੰਮੇ ਸਮੇਂ ਤਕ ਸਟੋਰ ਕਰੋ।
ਔਰਤਾਂ ਨੂੰ ਮਾਹਵਾਰੀ ਦੇ ਦਿਨਾਂ 'ਚ ਸਿੰਥੈਟਿਕ ਨੈਪਕੀਨ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਸਿੰਥੈਟਿਕ ਨੈਪਕੀਨ 'ਚੋਂ ਹਵਾ ਆਰ-ਪਾਰ ਨਹੀਂ ਹੁੰਦੀ, ਜੋ ਕੈਂਸਰ ਜਾਂ ਰਸੌਲੀਆਂ ਦਾ ਰੂਪ ਧਾਰ ਸਕਦਾ ਹੈ।
ਕੈਂਸਰ ਤੇ ਅਜਿਹੀਆਂ ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਲਾਜ ਨਾਲੋਂ ਪਰਹੇਜ਼ ਕੀਤਾ ਜਾਵੇ। ਇਸ ਦੇ ਲਈ ਫਾਸਟ ਫੂਡ, ਡੱਬਾ ਬੰਦ ਭੋਜਨ ਆਦਿ ਨਾਲੋਂ ਆਰਗੈਨਿਕ ਸਬਜ਼ੀਆਂ, ਫਲ਼ ਆਦਿ ਨੂੰ ਖ਼ੁਰਾਕ 'ਚ ਸ਼ਾਮਲ ਕਰੋ।