ਭਾਰਤ ਦੀਆਂ ਉਹ ਥਾਵਾਂ ਜਿੱਥੇ ਹੈ ਹਵਾ ਸਭ ਤੋਂ ਸਾਫ, ਜਾਣੋ 7 ਸ਼ਹਿਰਾਂ ਬਾਰੇ
By Neha Diwan
2022-11-09, 14:43 IST
punjabijagran.com
ਸੁੰਦਰ ਸ਼ਹਿਰ
ਭਾਰਤ ਵਿੱਚ ਬਹੁਤ ਸਾਰੇ ਸੁੰਦਰ ਸ਼ਹਿਰ ਹਨ, ਜਿੱਥੇ ਹਰ ਕਿਸੇ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਜਾਣਾ ਚਾਹੀਦੈ। ਖਾਸ ਕਰਕੇ ਇਸ ਸਮੇਂ ਜਦੋਂ ਦਿੱਲੀ ਅਤੇ ਨੇੜਲੇ ਕਈ ਸ਼ਹਿਰਾਂ ਵਿੱਚ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ।
Pollution Free Cities
ਇਸ ਲਈ ਜੇਕਰ ਤੁਸੀਂ ਵੀ ਇਸ ਪ੍ਰਦੂਸ਼ਣ ਤੋਂ ਦੂਰ ਸਾਫ ਹਵਾ 'ਚ ਕੁਝ ਦਿਨ ਬਿਤਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 7 ਸ਼ਹਿਰਾਂ ਦਾ ਰੁਖ ਕੀਤਾ ਜਾ ਸਕਦਾ ਹੈ।
ਕਿਨੌਰ, ਹਿਮਾਚਲ ਪ੍ਰਦੇਸ਼
ਹਿਮਾਚਲ ਦਾ ਸ਼ਹਿਰ ਕਿਨੌਰ ਆਪਣੀ ਸਾਫ਼ ਹਵਾ ਲਈ ਦੇਸ਼ ਭਰ ਵਿੱਚ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਛੁੱਟੀਆਂ ਮਨਾਉਣ ਲਈ ਸ਼ਿਮਲਾ ਜਾਂ ਮਨਾਲੀ ਜਾਣਾ ਚਾਹੁੰਦੇ ਹੋ, ਤਾਂ ਇਸ ਦੀ ਬਜਾਏ ਕਿਨੌਰ ਜਾਓ।
ਕੋਲਮ, ਕੇਰਲ
ਭਾਰਤ ਦਾ ਇਹ ਬੰਦਰਗਾਹ ਸ਼ਹਿਰ ਸ਼ਾਨਦਾਰ ਕੁਦਰਤੀ ਸੁੰਦਰਤਾ ਨਾਲ ਭਰਿਆ ਹੋਇਆ ਹੈ ਅਤੇ ਸ਼ਾਨਦਾਰ ਹਵਾ ਅਤੇ ਪਾਣੀ ਦੀ ਗੁਣਵੱਤਾ ਹੈ
ਪੁਡੁਚੇਰੀ, ਤਾਮਿਲਨਾਡੂ
ਪੁਡੁਚੇਰੀ ਨੂੰ ਸ਼ਾਂਤੀਪੂਰਨ ਸਥਾਨ ਮੰਨਿਆ ਜਾਂਦਾ ਹੈ। ਪੁਡੁਚੇਰੀ ਵਿੱਚ ਕਰਨ ਲਈ ਬਹੁਤ ਕੁਝ ਹੈ। ਪੁਡੁਚੇਰੀ ਦੇਸ਼ ਦਾ ਪ੍ਰਸਿੱਧ ਸਥਾਨ ਹੈ, ਜਿੱਥੇ ਹਵਾ ਵੀ ਸਾਫ਼ ਹੈ।
ਭੋਪਾਲ, ਮੱਧ ਪ੍ਰਦੇਸ਼
ਭੋਪਾਲ ਨੂੰ 'ਝੀਲਾਂ ਦਾ ਸ਼ਹਿਰ' ਵੀ ਕਿਹਾ ਜਾਂਦੈ ਇੱਥੇ ਬਹੁਤ ਸਾਰੇ ਛੋਟੇ-ਵੱਡੇ ਤਾਲਾਬ ਹਨ। ਭੋਪਾਲ ਵੀ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿੱਚੋਂ ਇਕ ਹੈ, ਇੱਥੇ ਦੀ ਤਾਜ਼ੀ ਅਤੇ ਸਾਫ਼ ਹਵਾ ਤੁਹਾਡੇ ਦਿਲ ਨੂੰ ਖੁਸ਼ ਕਰ ਦੇਵੇਗੀ।
ਗੰਗਟੋਕ, ਸਿੱਕਮ
ਇਸ ਪਹਾੜੀ ਸ਼ਹਿਰ ਤੋਂ, ਤੁਸੀਂ ਬਰਫ਼ ਨਾਲ ਢਕੇ ਹੋਏ ਹਿਮਾਲਿਆ ਨੂੰ ਨੇੜੇ ਤੋਂ ਦੇਖ ਸਕਦੇ ਹੋ। ਗੰਗਟੋਕ ਭਾਰਤ ਦੇ ਸਭ ਤੋਂ ਘੱਟ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇਕ ਹੈ। ਇੱਥੇ ਕੁਦਰਤੀ ਸੁੰਦਰਤਾ ਤੁਹਾਡਾ ਦਿਲ ਜਿੱਤ ਲਵੇਗੀ।
ਮਦੁਰੈ, ਤਾਮਿਲਨਾਡੂ
ਮਦੁਰੈ ਭਾਰਤ ਦੇ ਸਭ ਤੋਂ ਪੁਰਾਣੇ ਸ਼ਹਿਰਾਂ 'ਚੋਂ ਇੱਕ ਹੈ ਇਸ ਨਾਲ ਇਤਿਹਾਸ, ਮਿਥਿਹਾਸ ਤੇ ਸੱਭਿਆਚਾਰ ਜੁੜਿਆ ਹੋਇਆ ਹੈ ਇਹ WHO ਦੁਆਰਾ ਭਾਰਤ ਦੇ 5 ਸਭ ਤੋਂ ਘੱਟ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਸ਼ਾਮਲ ਹੈ।
ਹਸਨ, ਕਰਨਾਟਕ
ਕਰਨਾਟਕ ਤੋਂ ਕੁਝ ਘੰਟਿਆਂ ਦੀ ਦੂਰੀ 'ਤੇ ਸਥਿਤ, ਇਹ ਮੰਜ਼ਿਲ ਕੁਦਰਤ ਦਾ ਸ਼ਾਂਤਮਈ ਤੋਹਫ਼ਾ ਹੈ। ਮਈ 2016 'ਚ WHO ਦੁਆਰਾ ਭਾਰਤ ਦਾ ਤੀਜਾ ਸਭ ਤੋਂ ਘੱਟ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਸੀ
ਦੁੱਧ ਦਾ ਰੰਗ ਚਿੱਟਾ ਹੀ ਕਿਉਂ ਹੁੰਦਾ ਹੈ? ਜਾਣੋ ਇਸ ਬਾਰੇ
Read More