ਹਿੰਦੂ ਧਰਮ ਵਿੱਚ ਪਿੱਤਰ ਪੱਖ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਦੌਰਾਨ ਪੂਰਵਜਾਂ ਨੂੰ ਖੁਸ਼ ਕਰਨ ਲਈ ਕਈ ਉਪਾਅ ਕੀਤੇ ਜਾਂਦੇ ਹਨ। ਦਾਨ ਕਰਨ ਦੀ ਵੀ ਵਿਸ਼ੇਸ਼ ਮਾਨਤਾ ਹੈ।
ਪਿੱਤਰ ਪੱਖ ਵਿੱਚ ਸਰਾਧ ਕਰਨਾ ਸਭ ਤੋਂ ਮਹੱਤਵਪੂਰਨ ਰਸਮ ਹੈ। ਸਰਾਧ ਵਿੱਚ ਪੂਰਵਜਾਂ ਦੇ ਨਾਮ ਉੱਤੇ ਭੋਜਨ ਪਕਾਇਆ ਜਾਂਦਾ ਹੈ ਅਤੇ ਬ੍ਰਾਹਮਣਾਂ ਨੂੰ ਦਾਨ ਕੀਤਾ ਜਾਂਦਾ ਹੈ।
ਪਿੱਤਰ ਪੱਖ ਦੇ ਦੌਰਾਨ ਸਰਾਧ ਕਰਨ ਨਾਲ ਪਿੱਤਰਦੋਸ਼ ਤੋਂ ਛੁਟਕਾਰਾ ਮਿਲ ਸਕਦਾ ਹੈ। ਹੁਣ ਅਜਿਹੇ 'ਚ ਪੂਰਵਜਾਂ ਨੂੰ ਖੁਸ਼ ਕਰਨ ਲਈ ਘਰ 'ਚ ਕਿਹੜੇ ਪੌਦੇ ਲਗਾਉਣੇ ਚਾਹੀਦੇ ਹਨ ਇਹ ਜਾਣੋ।
ਪਿੱਤਰ ਪੱਖ ਵਿੱਚ ਸ਼ਮੀ ਦਾ ਬੂਟਾ ਲਗਾਉਣ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ।ਇਸ ਨੂੰ ਲਗਾਉਣ ਨਾਲ ਨਾ ਸਿਰਫ ਪੂਰਵਜ ਪ੍ਰਸੰਨ ਹੁੰਦੇ ਹਨ ਸਗੋਂ ਘਰ 'ਚ ਸਕਾਰਾਤਮਕ ਊਰਜਾ ਵੀ ਆਉਂਦੀ ਹੈ।
ਸ਼ਮੀ ਦਾ ਰੁੱਖ ਹਨੂੰਮਾਨ ਜੀ ਨੂੰ ਬਹੁਤ ਪਿਆਰਾ ਹੈ। ਹਨੂੰਮਾਨ ਜੀ ਇਸ ਦਰੱਖਤ ਦੇ ਹੇਠਾਂ ਸਿਮਰਨ ਕਰਦੇ ਸਨ। ਇਸ ਲਈ ਇਸ ਰੁੱਖ ਨੂੰ ਲਗਾਉਣ ਨਾਲ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਸ਼ਮੀ ਦਾ ਪੌਦਾ ਪਿੱਤਰ ਦੋਸ਼ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ। ਇਸ ਨੂੰ ਲਗਾਉਣ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਅਤੇ ਵਿਅਕਤੀ ਨੂੰ ਜੀਵਨ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲਦਾ ਹੈ।
ਪਿੱਪਲ ਦੇ ਰੁੱਖ ਨੂੰ ਸਾਰੇ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ। ਪਿੱਪਲ ਦੇ ਦਰੱਖਤ ਨੂੰ ਜਲ ਚੜ੍ਹਾਓ ਤੇ ਦੀਵਾ ਜਗਾਓ ਇਸ ਨਾਲ ਪੂਰਵਜ ਖੁਸ਼ ਹੁੰਦੇ ਹਨ ਤੇ ਆਪਣੀ ਸੰਤਾਨ 'ਤੇ ਆਸ਼ੀਰਵਾਦ ਦਿੰਦੇ ਹਨ।
ਪਿੱਤਰ ਪੱਖ ਵਿੱਚ ਇਸ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਪਿਤਰਪੱਖ ਦੇ ਦੌਰਾਨ ਬੇਲਪੱਤਰ ਦਾ ਰੁੱਖ ਲਗਾਉਣ ਨਾਲ ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ ਤੇ ਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।