ਵਾਸਤੂ 'ਚ ਘਰ ਦੀ ਹਰ ਦਿਸ਼ਾ ਦਾ ਮਹੱਤਵ ਹੈ। ਘਰ 'ਚ ਸੁੱਖ-ਸ਼ਾਤੀ ਬਣਾਉਣ ਲਈ ਇਨ੍ਹਾਂ ਦਿਸ਼ਾਵਾਂ 'ਚ ਵਾਸਤੂ ਦੇ ਅਨੁਸਾਰ ਸਮਾਨ ਰੱਖੋ।
ਆਮਤੌਰ 'ਤੇ ਘਰ ਬਣਾਉਣ ਲਈ ਵਾਸਤੂ ਸ਼ਾਸ਼ਤਰ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਪਾਲਣ ਨਾ ਕਰਨ 'ਤੇ ਘਰ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਾਸਤੂ ਦੇ ਅਨੁਸਾਰ ਅਮੀਰ ਹੋਣ ਲਈ ਬਾਥਰੂਮ 'ਚ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਹਨ।
ਬਾਥਰੂਮ 'ਚ ਟੁੱਟੀ ਚੱਪਲ ਨਹੀਂ ਰੱਖਣੀ ਚਾਹੀਦੀ ਹੈ। ਇਸ ਨਾਲ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਵਾਸਤੂ ਦੇ ਅਨੁਸਾਰ ਨਹਾਉਣ ਤੋਂ ਬਾਅਦ ਬਾਥਰੂਮ 'ਚ ਗਿੱਲੇ ਕੱਪੜੇ ਨਹੀਂ ਰੱਖਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਸੂਰਿਆ ਦੋਸ਼ ਲੱਗ ਸਕਦਾ ਹੈ।
ਕਈ ਲੋਕ ਬਾਥਰੂਮ ਦੀ ਸਜਾਵਟ ਲਈ ਬਾਥਰੂਮ ਨੇੜੇ ਪੌਦੇ ਰੱਖਦੇ ਹਨ। ਪਰ ਇਸ ਤਰ੍ਹਾਂ ਕਰਨ ਨਾਲ ਵਾਸਤੂ ਦੋਸ਼ ਵਧ ਹੁੰਦਾ ਹੈ।
ਬਾਥਰੂਮ 'ਚ ਭੁੱਲ ਕੇ ਵੀ ਟੁੱਟਾ ਸ਼ੀਸ਼ਾ ਨਾ ਲਗਾਓ ਕਿਉਂਕਿ ਟੁੱਟਾ ਸ਼ੀਸ਼ਾ ਲਗਾਉਣ ਨਾਲ ਘਰ 'ਚ ਵਾਸਤੂ ਦੋਸ਼ ਲਗਦਾ ਹੈ। ਜਿਸ ਨਾਲ ਆਰਥਿਕ ਤੰਗੀ ਹੁੰਦੀ ਹੈ।
ਵਾਸਤੂ ਦੇ ਅਨੁਸਾਰ ਬਾਥਰੂਮ 'ਚ ਖਾਲੀ ਬਾਲਟੀ ਰੱਖਣੀ ਅਸ਼ੁੱਭ ਹੁੰਦੀ ਹੈ। ਇਹ ਬਦਕਿਸਮਤੀ ਦਾ ਕਾਰਨ ਬਣਦੀ ਹੈ ਤੇ ਘਰ 'ਚ ਗ਼ਰੀਬੀ ਆਉਂਦੀ ਹੈ।