ਹਰ ਸਾਲ 15 ਦਿਨ ਪੁਰਖਾਂ ਨੂੰ ਸਮਰਪਿਤ ਹੁੰਦੇ ਹਨ। ਇਸ ਸਮੇਂ ਨੂੰ ਪਿੱਤਰ ਪੱਖ ਕਿਹਾ ਜਾਂਦਾ ਹੈ। ਪਿੱਤਰ ਪੱਖ ਦੇ ਇਨ੍ਹਾਂ 15 ਦਿਨਾਂ ਵਿੱਚ ਪੂਰਵਜ ਧਰਤੀ ਉੱਤੇ ਆਉਂਦੇ ਹਨ।
ਸ਼ਰਾਧਾਂ 'ਚ ਕਰਮ, ਤਰਪਣ, ਪਿੰਡ ਦਾਨ ਤੇ ਇਸ਼ਨਾਨ ਦਾਨ ਕਰਨ ਨਾਲ ਜੀਵਨ ਵਿੱਚ ਸੁਖ ਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
ਵੈਦਿਕ ਪੰਚਾਂਗ ਅਨੁਸਾਰ ਸਰਾਧ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਤਾਰੀਖ ਤੋਂ ਸ਼ੁਰੂ ਹੁੰਦੇ ਹਨ। 29 ਸਤੰਬਰ 2023 ਸ਼ੁੱਕਰਵਾਰ ਨੂੰ ਹੈ। ਤੇ ਖਤਮ ਸ਼ਨੀਵਾਰ 14 ਅਕਤੂਬਰ 2023 ਨੂੰ ਪੈ ਰਿਹਾ ਹੈ।
ਪਿੱਤਰ ਦੋਸ਼ ਪ੍ਰਾਪਤ ਕਰਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਪ੍ਰਭਾਵ ਪੀੜ੍ਹੀ ਦਰ ਪੀੜ੍ਹੀ ਰਹਿੰਦਾ ਹੈ। ਇਹ ਸੰਤਾਨ, ਵਿਆਹ, ਤਰੱਕੀ ਵਿੱਚ ਰੁਕਾਵਟ ਪਾਉਂਦਾ ਹੈ। ਘਰ ਵਿੱਚ ਝਗੜੇ ਅਤੇ ਕਲੇਸ਼ ਪੈਦਾ ਕਰਦਾ ਹੈ।
ਜੇਕਰ ਮਰਨ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦਾ ਅੰਤਿਮ ਸੰਸਕਾਰ ਨਿਯਮ ਅਨੁਸਾਰ ਨਾ ਕੀਤਾ ਜਾਵੇ ਤਾਂ ਪਰਿਵਾਰ ਨੂੰ ਪਿੱਤਰ ਦੋਸ਼ ਲੱਗਦਾ ਹੈ।
ਪੂਰਵਜਾਂ ਦਾ ਅਪਮਾਨ ਕਰਨਾ, ਕਿਸੇ ਬੇਸਹਾਰਾ ਵਿਅਕਤੀ ਨੂੰ ਮਾਰਨਾ, ਪਿੱਪਲ, ਨਿੰਮ ਤੇ ਬੋਹੜ ਦੇ ਰੁੱਖਾਂ ਨੂੰ ਵੱਢਣਾ, ਜਾਣੇ-ਅਣਜਾਣੇ ਵਿੱਚ ਸੱਪ ਨੂੰ ਮਾਰਨਾ ਵੀ ਪਿੱਤਰ-ਦੋਸ਼ ਦਾ ਕਾਰਨ ਬਣਦਾ ਹੈ।
ਪਿੱਤਰ ਪੱਖ ਦੇ 15ਵੇਂ ਦਿਨ ਸ਼ਾਮ ਨੂੰ ਘਰ ਦੀ ਦੱਖਣ ਦਿਸ਼ਾ ਵਿੱਚ ਤੇਲ ਦਾ ਦੀਵਾ ਜਗਾਓ। ਇਸ ਨਾਲ ਪਿੱਤਰ ਦੋਸ਼ ਖਤਮ ਹੋ ਜਾਂਦਾ ਹੈ। ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਲੋੜਵੰਦ ਲੋਕਾਂ ਨੂੰ ਭੋਜਨ ਦਿਓ ਅਤੇ ਦਾਨ ਕਰੋ।
ਘਰ ਦੀ ਦੱਖਣ ਦਿਸ਼ਾ 'ਚ ਪੂਰਵਜਾਂ ਦੀ ਤਸਵੀਰ ਲਗਾਓ ਅਤੇ ਰੋਜ਼ਾਨਾ ਭਗਵਾਨ ਦੀ ਪੂਜਾ ਕਰਨ ਤੋਂ ਬਾਅਦ ਪੂਰਵਜਾਂ ਤੋਂ ਆਪਣੀਆਂ ਗਲਤੀਆਂ ਦੀ ਮਾਫੀ ਮੰਗੋ। ਇਸ ਨਾਲ ਪਿਤਰ ਦੋਸ਼ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ।
ਸਾਲ ਦੀ ਹਰ ਇਕਾਦਸ਼ੀ, ਚਤੁਰਦਸ਼ੀ ਤੇ ਮੱਸਿਆ 'ਤੇ ਪੂਰਵਜਾਂ ਨੂੰ ਜਲ ਚੜ੍ਹਾਉਣ ਨਾਲ ਪਿਤਰ ਦੋਸ਼ ਤੋਂ ਰਾਹਤ ਮਿਲਦੀ ਹੈ। ਦੁਪਹਿਰ ਦੇ ਸਮੇਂ ਪਿੱਪਲ ਦੇ ਰੁੱਖ ਦੀ ਪੂਜਾ ਕਰੋ।