Unlucky Zodiac Signs: ਇਨ੍ਹਾਂ ਰਾਸ਼ੀਆਂ ਨੂੰ ਨਹੀਂ ਮਿਲਦਾ ਸੱਚਾ ਪਿਆਰ


By Neha diwan2023-08-20, 14:28 ISTpunjabijagran.com

ਜੋਤਿਸ਼ ਸ਼ਾਸਤਰ ਦੇ ਅਨੁਸਾਰ

ਰਾਸ਼ੀ ਦਾ ਵਿਅਕਤੀ ਦੇ ਜੀਵਨ ਅਤੇ ਸ਼ਖਸੀਅਤ 'ਤੇ ਸਭ ਤੋਂ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ।

ਰਾਸ਼ੀਫ਼ਲ

ਜਨਮ ਦੇ ਸਮੇਂ ਸੂਰਜ, ਤਾਰਿਆਂ ਅਤੇ ਗ੍ਰਹਿਆਂ ਦੀ ਸਥਿਤੀ ਦੇ ਆਧਾਰ 'ਤੇ ਵਿਅਕਤੀ ਦੇ ਭਵਿੱਖ ਬਾਰੇ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਕਰਕ

ਕਰਕ ਦੇ ਲੋਕ ਹਮੇਸ਼ਾ ਪਿਆਰ ਵਿੱਚ ਖੁਸ਼ਕਿਸਮਤ ਨਹੀਂ ਹੁੰਦੇ। ਉਹ ਹਮੇਸ਼ਾਂ ਪਿਆਰ ਵਿੱਚ ਪੈ ਜਾਂਦੇ ਹਨ ਤੇ ਆਪਣੀ ਜ਼ਿੰਦਗੀ ਦਾ ਪਿਆਰ ਲੱਭਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਕਿਸੇ ਨਾ ਕਿਸੇ ਕਾਰਨ ਉਸਨੂੰ ਗੁਆ ਦਿੰਦੇ ਹਨ।

ਸਿੰਘ

ਸਿੰਘ ਦੇ ਲੋਕ ਪਿਆਰ ਦੇ ਮਾਮਲੇ 'ਚ ਵੀ ਬਦਕਿਸਮਤ ਹੁੰਦੇ ਹਨ। ਪਿਆਰ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੇ ਕਾਰਨ,ਸਿੰਘ ਦੇ ਲੋਕਾਂ ਨੂੰ ਪਿਆਰ ਦੇ ਚਲੇ ਜਾਣ 'ਤੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬ੍ਰਿਸ਼ਚਕ

ਬ੍ਰਿਸ਼ਚਕ ਰਾਸ਼ੀ ਦੇ ਲੋਕ ਬਹੁਤ ਚਲਾਕ ਮੰਨੇ ਜਾਂਦੇ ਹਨ। ਆਪਣੀਆਂ ਗਲਤੀਆਂ ਕਾਰਨ ਉਹ ਹਮੇਸ਼ਾ ਆਪਣੀ ਜ਼ਿੰਦਗੀ ਦਾ ਪਿਆਰ ਗੁਆ ਬੈਠਦੇ ਹਨ ਤੇ ਅੰਤ ਵਿੱਚ ਪਛਤਾਵਾ ਹੁੰਦਾ ਹੈ।

ਧਨੁ

ਧਨੁ ਰਾਸ਼ੀ ਦੇ ਲੋਕ ਪਿਆਰ ਦੇ ਮਾਮਲੇ 'ਚ ਬਹੁਤ ਹੀ ਬਦਕਿਸਮਤ ਮੰਨੇ ਜਾਂਦੇ ਹਨ। ਇਸ ਰਾਸ਼ੀ ਦੇ ਲੋਕ ਬਹੁਤ ਹੀ ਅੰਤਰਮੁਖੀ ਹੁੰਦੇ ਹਨ, ਜਿਸ ਕਾਰਨ ਉਹ ਆਪਣੇ ਮਨ ਦੀ ਗੱਲ ਨਹੀਂ ਕਰ ਪਾਉਂਦੇ।

ਕੁੰਭ

ਕੁੰਭ ਰਾਸ਼ੀ ਦੇ ਲੋਕ ਸਭ ਤੋਂ ਦਿਆਲੂ ਅਤੇ ਇਮਾਨਦਾਰ ਮੰਨੇ ਜਾਂਦੇ ਹਨ। ਪਰ ਪਿਆਰ ਦੇ ਮਾਮਲੇ ਵਿੱਚ ਕਿਸਮਤ ਉਹਨਾਂ ਦਾ ਸਾਥ ਨਹੀਂ ਦਿੰਦੀ ਕਿਉਂਕਿ ਉਹਨਾਂ ਨੂੰ ਉਸ ਵਿਅਕਤੀ ਤੋਂ ਧੋਖਾ ਮਿਲਦਾ ਹੈ।

ਪਲਾਸ਼ 'ਚ ਹੁੰਦੈ ਤ੍ਰਿਦੇਵ ਦਾ ਵਾਸ, ਤਿਜੋਰੀ 'ਚ ਰੱਖਦਿਆਂ ਹੀ ਹੋਵੇਗੀ ਧਨ ਦੀ ਬਰਸਾਤ