ਅਚਾਰ ਖਾਣ ਦੇ ਹੋ ਸ਼ੌਕੀਨ ਤਾਂ ਰਹੋ ਸਾਵਧਾਨ, ਸਿਹਤ ਨੂੰ ਹੋ ਸਕਦੈ ਨੁਕਸਾਨ


By Neha Diwan15, Feb 2023 04:09 PMpunjabijagran.com

ਆਚਾਰ

ਅਚਾਰ ਭਾਰਤ ਵਿੱਚ ਇੱਕ ਪ੍ਰਸਿੱਧ ਭੋਜਨ ਚੀਜ਼ ਹੈ ਅਤੇ ਲੋਕ ਇਸਨੂੰ ਸਨੈਕ ਦੇ ਨਾਲ ਖਾਣਾ ਪਸੰਦ ਕਰਦੇ ਹਨ। ਅਚਾਰ ਜਿੱਥੇ ਖਾਣੇ ਦਾ ਸਵਾਦ ਵਧਾਉਂਦਾ ਹੈ, ਉੱਥੇ ਇਹ ਮੂੰਹ ਦਾ ਸਵਾਦ ਵੀ ਬਦਲਦਾ ਹੈ।

ਸਵਾਦ ਵਧਾਉਂਦਾ ਹੈ

ਮੂੰਹ ਦਾ ਸਵਾਦ ਖਰਾਬ ਹੋ ਜਾਂਦੈ ਤਾਂ ਲੋਕ ਸਿਰਫ ਇੱਕ ਚੁਟਕੀ ਅਚਾਰ ਖਾ ਕੇ ਆਪਣੇ ਮੂੰਹ ਦਾ ਟੈਸਟ ਠੀਕ ਕਰ ਲੈਂਦੇ ਹਨ ਪਰ ਤੁਸੀਂ ਅਚਾਰ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।

ਅਚਾਰ 'ਚ ਹੈ ਬਹੁਤ ਜ਼ਿਆਦਾ ਸੋਡੀਅਮ

ਅਚਾਰ 'ਚ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ ਤੇ ਦਿਲ ਦੀ ਬਿਮਾਰੀ 'ਚ ਯੋਗਦਾਨ ਪਾ ਸਕਦੀ ਹੈ। ਅਚਾਰ ਤੇਜ਼ਾਬੀ ਕਿਸਮ ਦੇ ਹੁੰਦੇ ਹਨ ਤੇ ਕੁਝ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਵੀ ਹੁੰਦੀ ਹੈ।

ਅਚਾਰ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ

ਕਿਉਂਕਿ ਅਚਾਰ ਤੇਜ਼ਾਬ ਵਾਲਾ ਹੁੰਦਾ ਹੈ, ਇਸ ਲਈ ਇਹ ਦੰਦਾਂ ਦੇ ਸੜਨ ਦੀ ਸਮੱਸਿਆ ਨੂੰ ਵਧਾ ਸਕਦਾ ਹੈ।

ਪੈਟ ਖਰਾਬ ਹੋ ਸਕਦੈ

ਅਚਾਰ ਨੂੰ ਜ਼ਿਆਦਾ ਮਾਤਰਾ 'ਚ ਖਾਧਾ ਜਾਵੇ ਤਾਂ ਸਰੀਰ 'ਚ ਐਸਿਡ ਦੀ ਮਾਤਰਾ ਵਧ ਸਕਦੀ ਹੈ ਅਤੇ ਇਸ ਕਾਰਨ ਪੇਟ ਖਰਾਬ ਹੋਣ ਦਾ ਖਤਰਾ ਹੋ ਸਕਦਾ ਹੈ। ਪੇਟ ਫੁੱਲਣਾ, ਗੈਸ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ।

ਅਚਾਰ ਵਿੱਚ ਨਕਲੀ ਰੰਗ ਮਿਲਾਏ ਜਾਂਦੇ ਹਨ

ਬਾਜ਼ਾਰ ਵਿਚ ਉਪਲਬਧ ਅਚਾਰ ਨੂੰ ਰੰਗੀਨ ਤੇ ਆਕਰਸ਼ਕ ਬਣਾਉਣ ਲਈ ਇਸ ਵਿਚ ਕਈ ਤਰ੍ਹਾਂ ਦੇ ਕੈਮੀਕਲ ਅਤੇ ਰੰਗ ਮਿਲਾਏ ਜਾਂਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਬੀਪੀ ਦੇ ਮਰੀਜ਼ਾਂ ਨੂੰ ਜ਼ਿਆਦਾ ਅਚਾਰ ਨਹੀਂ ਖਾਣਾ ਚਾਹੀਦਾ

ਅਚਾਰ ਜਾਂ ਮੁਰੱਬੇ ਵਿੱਚ ਚੀਨੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵਧ ਸਕਦਾ ਹੈ। ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।

ਨਾਰੀਅਲ ਤੇਲ ਦੀ ਜ਼ਿਆਦਾ ਵਰਤੋਂ ਦੂਰ ਕਰ ਸਕਦੀ ਹੈ ਚਿਹਰੇ ਦੀ ਚਮਕ, ਜਾਣੋ ਮਾੜੇ ਪ੍ਰਭਾਵ