ਨਾਰੀਅਲ ਤੇਲ ਦੀ ਜ਼ਿਆਦਾ ਵਰਤੋਂ ਦੂਰ ਕਰ ਸਕਦੀ ਹੈ ਚਿਹਰੇ ਦੀ ਚਮਕ, ਜਾਣੋ ਮਾੜੇ ਪ੍ਰਭਾਵ


By Neha Diwan15, Feb 2023 03:19 PMpunjabijagran.com

ਨਾਰੀਅਲ ਤੇਲ

ਨਾਰੀਅਲ ਤੇਲ ਨੂੰ ਹਮੇਸ਼ਾ ਸਿਹਤ ਅਤੇ ਵਾਲਾਂ ਲਈ ਵਰਤਿਆ ਜਾਣ ਵਾਲਾ ਮੰਨਿਆ ਜਾਂਦੈ। ਇਸ 'ਚ ਮੌਜੂਦ ਔਸ਼ਧੀ ਗੁਣ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦੇ ਹਨ।

ਮੁਹਾਸੇ

ਨਾਰੀਅਲ ਤੇਲ ਦੀ ਬਹੁਤ ਜ਼ਿਆਦਾ ਵਰਤੋਂ ਕਈ ਵਾਰ ਮੁਹਾਸੇ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਤੇਲ ਦੀ ਵਜ੍ਹਾ ਨਾਲ ਚਿਹਰੇ 'ਤੇ ਗੰਦਗੀ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਮੁਹਾਸੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਤੇਲਯੁਕਤ ਚਮੜੀ

ਜੇ ਚਮੜੀ ਤੇਲਯੁਕਤ ਹੈ ਤਾਂ ਤੁਹਾਨੂੰ ਨਾਰੀਅਲ ਤੇਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੇਲਯੁਕਤ ਚਮੜੀ ਦੇ ਬਾਵਜੂਦ ਚਿਹਰੇ ਦੀ ਮਸਾਜ ਲਈ ਨਾਰੀਅਲ ਤੇਲ ਦੀ ਵਰਤੋਂ ਕਰ ਰਹੇ ਹੋ ਤਾਂ ਚਮੜੀ ਦੇ ਰੰਗ ਨੀਰਸ ਕਰ ਸਕਦੈ।

ਅਣਚਾਹੇ ਵਾਲ

ਇੰਨਾ ਹੀ ਨਹੀਂ, ਇਸ ਕਾਰਨ ਕਈ ਵਾਰ ਚਿਹਰੇ 'ਤੇ ਕਾਲੇ ਤੇ ਸੰਘਣੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਤੁਹਾਡਾ ਪੂਰਾ ਚਿਹਰਾ ਵਾਲਾਂ ਵਾਲਾ ਦਿਖਾਈ ਦੇਣ ਲੱਗਦਾ ਹੈ।

ਐਲਰਜੀ

ਕਈ ਲੋਕਾਂ ਨੂੰ ਨਾਰੀਅਲ ਦਾ ਤੇਲ ਲਗਾਉਣ ਨਾਲ ਚਮੜੀ ਦੀ ਐਲਰਜੀ ਵੀ ਹੋ ਸਕਦੀ ਹੈ। ਇਸ ਦੀ ਵਰਤੋਂ ਨਾਲ ਕਈ ਵਾਰ ਚਿਹਰੇ 'ਤੇ ਧੱਫੜ ਅਤੇ ਗੁਲਾਬੀ ਧੱਫੜ ਸ਼ੁਰੂ ਹੋ ਜਾਂਦੇ ਹਨ।

ਤੁਸੀਂ ਵੀ ਵਧਾਉਣਾ ਚਾਹੁੰਦੇ ਹੋ ਅੱਖਾਂ ਦੀ ਰੌਸ਼ਨੀ, ਤਾਂ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ !