ਭਾਰਤ ਦੇ ਇਨ੍ਹਾਂ ਪਿੰਡਾਂ 'ਚ ਕਿਉਂ ਨਹੀਂ ਮਨਾਈ ਜਾਂਦੀ ਰੱਖੜੀ


By Neha diwan2023-08-22, 16:54 ISTpunjabijagran.com

ਰੱਖੜੀ ਦਾ ਤਿਉਹਾਰ

ਰੱਖੜੀ ਦਾ ਤਿਉਹਾਰ ਭਾਰਤ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਕੁਝ ਪਿੰਡ ਅਜਿਹੇ ਹਨ ਜਿੱਥੇ ਲੋਕ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦੇ।

ਸੁਰਾਣਾ ਪਿੰਡ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ 30 ਕਿਲੋਮੀਟਰ ਦੂਰ ਸਥਿਤ ਮੁਰਾਦਨਗਰ ਦੇ ਸੁਰਾਣਾ ਪਿੰਡ ਵਿੱਚ ਲੋਕ ਰਕਸ਼ਾ ਬੰਧਨ ਦਾ ਤਿਉਹਾਰ ਨਹੀਂ ਮਨਾਉਂਦੇ। ਲੋਕ ਰਕਸ਼ਾ ਬੰਧਨ ਨੂੰ 'ਕਾਲਾ ਦਿਵਸ' ਵੀ ਮੰਨਦੇ ਹਨ।

ਰਕਸ਼ਾ ਬੰਧਨ

ਵੈਸੇ ਤਾਂ ਰਕਸ਼ਾ ਬੰਧਨ ਦਾ ਤਿਉਹਾਰ ਭੈਣ-ਭਰਾਵਾਂ ਦੇ ਭਰੋਸੇ ਅਤੇ ਸੁਰੱਖਿਆ ਦਾ ਤਿਉਹਾਰ ਹੈ। ਰਿਸ਼ਤਿਆਂ ਦਾ ਅਟੁੱਟ ਬੰਧਨ ਹੈ। ਇਸ ਦਿਨ ਪੂਰੇ ਉਤਸ਼ਾਹ ਅਤੇ ਧਾਰਮਿਕ ਰੀਤੀ ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ।

ਪਿੰਡ ਵਿੱਚ ਕਤਲੇਆਮ ਹੋਇਆ

ਪਿੰਡ ਸੁਰਾਣਾ ਵਿੱਚ ਸੈਂਕੜੇ ਸਾਲ ਪਹਿਲਾਂ ਰਾਜਸਥਾਨ ਤੋਂ ਆਏ ਪ੍ਰਿਥਵੀਰਾਜ ਚੌਹਾਨ ਦੇ ਵੰਸ਼ਜ ਪੁੱਤਰ ਸਿੰਘ ਨੇ ਹਿੰਦੋਂ ਨਦੀ ਦੇ ਕੰਢੇ ਆਪਣਾ ਨਿਵਾਸ ਵਸਾਇਆ। ਜਿਸ ਦਾ ਪਤਾ ਮੁਹੰਮਦ ਗੌਰੀ ਨੂੰ ਮਿਲਿਆ।

ਕਾਲਾ ਦਿਨ

ਮੁਹੰਮਦ ਗੋਰੀ ਨੇ ਰੱਖੜੀ ਵਾਲੇ ਦਿਨ ਪੂਰੇ ਪਿੰਡ ਦੇ ਲੋਕਾਂ 'ਤੇ ਹਾਥੀਆਂ ਨਾਲ ਹਮਲਾ ਕਰਵਾ ਦਿੱਤਾ। ਸਾਰਾ ਪਿੰਡ ਕੁਝ ਹੀ ਸਮੇਂ 'ਚ ਤਬਾਹ ਹੋ ਗਿਆ। ਉਸ ਦਿਨ ਤੋਂ ਹੀ ਪਿੰਡ ਸੁਰਾਣਾ ਦੇ ਵਾਸੀ ਇਸ ਦਿਨ ਨੂੰ ਕਾਲਾ ਦਿਨ ਕਹਿੰਦੇ ਹਨ।

ਰਕਸ਼ਾ ਬੰਧਨ ਮਨਾਉਣ ਨਾਲ ਮੌਤ

ਨਵੀਂ ਪੀੜ੍ਹੀ ਦੇ ਨੌਜਵਾਨ ਨੇ ਇਸ ਪਰੰਪਰਾ ਨੂੰ ਤੋੜ ਕੇ ਰਕਸ਼ਾ ਬੰਧਨ ਮਨਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇਕ ਪਰਿਵਾਰ 'ਚ ਕਿਸੇ ਦੀ ਮੌਤ ਹੋ ਗਈ ਤਾਂ ਦੂਜੇ ਪਰਿਵਾਰ 'ਚ ਅਚਾਨਕ ਪਰਿਵਾਰ ਵਾਲਿਆਂ ਦੀ ਸਿਹਤ ਖਰਾਬ ਹੋਣ ਲੱਗੀ।

ਭੀਕਮਪੁਰ ਜਗਤਪੁਰਵਾ ਪਿੰਡ?

ਪਿੰਡ ਵਾਸੀਆਂ ਦਾ ਮੰਨਣੈ, 1955 'ਚ ਪਿੰਡ ਭੀਕਮਪੁਰ ਜਗਤਪੁਰਵਾ 'ਚ ਭੈਣ ਨੇ ਆਪਣੇ ਭਰਾ ਦੇ ਰੱਖੜੀ ਬੰਨ੍ਹੀ ਤਾਂ ਪਿੰਡ 'ਚ ਇਕ ਵਿਅਕਤੀ ਦਾ ਕਤਲ ਹੋ ਗਿਆ। ਉਸ ਦਿਨ ਤੋਂ ਅੱਜ ਤਕ ਪਿੰਡ 'ਚ ਰਕਸ਼ਾ ਬੰਧਨ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ।

ਰਾਜਸਥਾਨ ਦਾ ਪਾਲੀ ਪਿੰਡ ?

ਰਾਜਸਥਾਨ ਦੇ ਪਾਲੀ ਪਿੰਡ ਦੇ ਪਾਲੀਵਾਲ ਬ੍ਰਾਹਮਣ ਨੇ ਵਿਕਰਮ ਸੰਵਤ ਸਾਲ 1291-92 ਵਿੱਚ ਪਾਲੀ ਨੂੰ ਛੱਡ ਦਿੱਤਾ ਸੀ। ਪੂਰਵਜਾਂ ਦੇ ਬਲੀਦਾਨ ਕਾਰਨ ਕਰੀਬ 700 ਸਾਲ ਬਾਅਦ ਵੀ ਰਕਸ਼ਾ ਬੰਧਨ ਦਾ ਤਿਉਹਾਰ ਨਹੀਂ ਮਨਾਇਆ ਜਾਂਦੈ

ਘਰ ਦੀਆਂ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵਾ, ਧਨ ਨਾਲ ਭਰੀ ਰਹੇਗੀ ਤਿਜੋਰੀ