ਸਨਾਤਨ ਧਰਮ ਵਿੱਚ ਪੂਜਾ ਕਰਦੇ ਸਮੇਂ ਦੀਵਾ ਜਗਾਉਣ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ ਵਿਚ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਦੀਵੇ ਤੋਂ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ।
ਧਾਰਮਿਕ ਰਸਮ ਦੀਵਾ ਜਗਾਉਣ ਨਾਲ ਹੀ ਸੰਪੂਰਨ ਮੰਨੀ ਜਾਂਦੀ ਹੈ। ਦੀਵਾ ਜਗਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਨਾਲ ਹੀ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਗਲਤ ਦਿਸ਼ਾ 'ਚ ਦੀਵਾ ਜਗਾਉਣ ਨਾਲ ਪਰਿਵਾਰ ਦੇ ਮੈਂਬਰਾਂ 'ਤੇ ਬੁਰਾ ਪ੍ਰਭਾਵ ਪੈਂਦੈ। ਮੰਦਰ 'ਚ ਦੀਵਾ ਹਮੇਸ਼ਾ ਪੱਛਮ ਦਿਸ਼ਾ 'ਚ ਰੱਖਣਾ ਚਾਹੀਦੈ। ਧਿਆਨ ਰਹੇ ਕਿ ਦੀਵੇ ਦਾ ਮੂੰਹ ਹਮੇਸ਼ਾ ਪੱਛਮ ਵੱਲ ਹੋਣਾ ਚਾਹੀਦਾ ਹੈ।
ਹਮੇਸ਼ਾ ਧਿਆਨ ਰੱਖੋ ਕਿ ਘਰ ਦੇ ਮੰਦਰ 'ਚ ਕਦੇ ਵੀ ਟੁੱਟੇ ਹੋਏ ਦੀਵੇ ਦੀ ਵਰਤੋਂ ਨਾ ਕਰੋ। ਦੇਵੀ ਲਕਸ਼ਮੀ ਵੀ ਇਸ ਨਾਲ ਗੁੱਸੇ ਹੋ ਸਕਦੀ ਹੈ। ਤੁਹਾਨੂੰ ਵਿੱਤੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਜੇ ਤੁਸੀਂ ਘਰ ਦੇ ਮੰਦਰ 'ਚ ਭਗਵਾਨ ਨੂੰ ਸਮਰਪਿਤ ਕਰਨਾ ਚਾਹੁੰਦੇ ਹੋ ਤਾਂ ਘਿਓ ਦਾ ਦੀਵਾ ਹੀ ਜਗਾਓ। ਇੱਛਾਵਾਂ ਦੀ ਪੂਰਤੀ ਲਈ ਤੇਲ ਦਾ ਦੀਵਾ ਜਗਾਉਣਾ ਚਾਹੀਦੈ।
ਸਹੀ ਦੀਵੇ ਦੀ ਵਰਤੋਂ ਕਰੋ। ਇਸ ਦੇ ਲਈ ਜਦੋਂ ਵੀ ਘਿਓ ਦਾ ਦੀਵਾ ਜਗਾਓ ਤਾਂ ਫੁੱਲਾਂ ਦਾ ਦੀਵਾ ਹੀ ਵਰਤੋ। ਤੇਲ ਦਾ ਦੀਵਾ ਜਗਾਉਂਦੇ ਸਮੇਂ ਲੰਬੀ ਬੱਤੀ ਦੀ ਵਰਤੋਂ ਕਰੋ। ਦੀਵੇ ਦੀ ਬੱਤੀ ਹਮੇਸ਼ਾ ਰੂੰ ਦੀ ਹੋਣੀ ਚਾਹੀਦੀ ਹੈ।