ਸਿਰਫ 5 ਮਿੰਟਾਂ 'ਚ ਬਣਾਓ ਸਵਾਦਿਸ਼ਟ ਮੂੰਗਫਲੀ ਦੀ ਚਟਨੀ


By Neha diwan28, Nov 2024 12:34 PMpunjabijagran.com

ਪੀਨਟ ਚਟਨੀ ਰੈਸਿਪੀ

ਪੀਨਟ ਚਟਨੀ ਰੈਸਿਪੀ ਨੂੰ ਨਾਸ਼ਤੇ ਵਿੱਚ ਡੋਸਾ ਤੇ ਸਾਂਬਰ ਨਾਲ ਸਰਵ ਕੀਤਾ ਜਾਂ ਸਕਦੈ।

ਸਮੱਗਰੀ

1/2 ਚਮਚ ਘਿਓ, 3/4 ਕੱਪ ਮੂੰਗਫਲੀ ਭੁੰਨੇ ਹੋਈ, 1 ਚਮਚ ਚਿੱਟੀ ਉੜਦ ਦੀ ਦਾਲ, 2 ਚਮਚ ਚਨੇ ਦੀ ਦਾਲ, ਕੜ੍ਹੀ ਪੱਤੇ, 1 ਹਰੀ ਮਿਰਚ, 1/2 ਇੰਚ ਅਦਰਕ ,ਸੁਆਦ ਲਈ ਲੂਣ

ਤੜਕੇ ਲਈ ਸਮੱਗਰੀ

1 ਚਮਚ ਘਿਓ ,1/2 ਚਮਚ ਰਾਈ ,1/4 ਚਮਚ ਚਿੱਟੀ ਉੜਦ ਦੀ ਦਾਲ ,ਕੜ੍ਹੀ ਪੱਤੇ, 1-2 ਸੁੱਕੀਆਂ ਲਾਲ ਮਿਰਚਾਂ

ਸਟੈਪ 1

ਮੂੰਗਫਲੀ ਦੀ ਚਟਨੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ ਵਿਚ ਘਿਓ ਗਰਮ ਕਰੋ। ਇਸ 'ਚ ਮੂੰਗਫਲੀ ਪਾਓ ਅਤੇ ਘੱਟ ਅੱਗ 'ਤੇ 3 ਤੋਂ 4 ਮਿੰਟ ਤੱਕ ਪਕਾਓ।

ਸਟੈਪ 2

ਹੁਣ ਉੜਦ ਦੀ ਦਾਲ, ਚਨੇ ਦੀ ਦਾਲ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨ ਲਓ। ਕੜ੍ਹੀ ਪੱਤਾ, ਕਾਲੀ ਮਿਰਚ ਪਾਓ ਅਤੇ 1 ਮਿੰਟ ਲਈ ਪਕਾਓ। ਗੈਸ ਬੰਦ ਕਰ ਦਿਓ। ਇਸ ਮਿਸ਼ਰਣ ਨੂੰ ਠੰਢਾ ਹੋਣ ਲਈ ਇਕ ਪਾਸੇ ਛੱਡ ਦਿਓ।

ਸਟੈਪ 3

ਠੰਢਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਮਿਕਸਰ ਗ੍ਰਾਈਂਡਰ ਵਿਚ ਅਦਰਕ, ਨਮਕ ਤੇ ਥੋੜ੍ਹਾ ਪਾਣੀ ਪਾ ਕੇ ਪੇਸਟ ਬਣਾ ਲਓ। ਹੁਣ ਤੜਕੇ ਲਈ ਇੱਕ ਪੈਨ ਵਿੱਚ ਘਿਓ ਗਰਮ ਕਰੋ।

ਸਟੈਪ 4

ਸਰ੍ਹੋਂ ਦੇ ਦਾਣੇ, ਉੜਦ ਦੀ ਦਾਲ, ਕੜ੍ਹੀ ਪੱਤਾ, ਲਾਲ ਮਿਰਚਾਂ ਪਾਓ ਅਤੇ ਸਰ੍ਹੋਂ ਪੱਕਣ ਤੱਕ ਪਕਾਓ। ਇਸ ਤੜਕੇ ਨੂੰ ਚਟਨੀ ਵਿੱਚ ਪਾਓ ਅਤੇ ਮਿਕਸ ਕਰੋ।

ਜ਼ੁਕਾਮ ਤੇ ਖੰਘ ਨੂੰ ਦੂਰ ਕਰੇਗਾ ਤੁਲਸੀ ਦਾ ਕਾੜ੍ਹਾ