ਕਿਸੇ ਰਿਆਸਤ ਦੀ ਰਾਣੀ ਵਾਂਗ ਰੈਂਪ 'ਤੇ ਪਹੁੰਚੀ ਐਸ਼ਵਰਿਆ ਰਾਏ ਬੱਚਨ
By Neha diwan
2024-09-24, 16:02 IST
punjabijagran.com
ਪੈਰਿਸ ਫੈਸ਼ਨ ਵੀਕ
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਐਸ਼ਵਰਿਆ ਰਾਏ ਬੱਚਨ ਲੈਕਮੇ ਫੈਸ਼ਨ ਵੀਕ ਦਾ ਹਿੱਸਾ ਬਣਨ ਲਈ ਪੈਰਿਸ ਪਹੁੰਚੀ ਸੀ।
ਐਸ਼ਵਰਿਆ ਰਾਏ ਬੱਚਨ
ਐਸ਼ਵਰਿਆ ਰਾਏ ਬੱਚਨ ਰੈਂਪ 'ਤੇ ਆਉਣ ਤੋਂ ਪਹਿਲਾਂ ਕਈ ਹਾਲੀਵੁੱਡ ਸਿਤਾਰਿਆਂ ਨੂੰ ਮਿਲੀ। ਇਹ ਸਾਰੇ ਸਿਤਾਰੇ ਐਸ਼ਵਰਿਆ ਰਾਏ ਬੱਚਨ ਦੇ ਪੁਰਾਣੇ ਦੋਸਤ ਹਨ।
ਰੈਂਪ ਵਾਕ ਕੀਤਾ
ਲੰਬੇ ਸਮੇਂ ਬਾਅਦ ਐਸ਼ਵਰਿਆ ਰਾਏ ਬੱਚਨ ਇਕ ਵਾਰ ਫਿਰ ਰੈਂਪ 'ਤੇ ਆਈ ਹੈ। ਇਸ ਦੌਰਾਨ 4 ਲੋਕ ਇਕੱਠੇ ਐਸ਼ਵਰਿਆ ਰਾਏ ਬੱਚਨ ਦੀ ਡਰੈੱਸ ਨੂੰ ਹੈਂਡਲ ਕਰਦੇ ਨਜ਼ਰ ਆਏ।
ਆਵਰਆਲ ਲੁੱਕ
ਐਸ਼ਵਰਿਆ ਰਾਏ ਬੱਚਨ ਨੇ ਰੈਂਪ ਵਾਕ ਕਰਨ ਲਈ ਲਾਲ ਰੰਗ ਦਾ ਖੂਬਸੂਰਤ ਗਾਊਨ ਪਾਇਆ ਹੋਇਆ ਸੀ। ਜਿਸ ਦੇ ਨਾਲ ਐਸ਼ਵਰਿਆ ਰਾਏ ਬੱਚਨ ਨੇ ਵੀ ਡਾਰਕ ਰੈੱਡ ਲਿਪ ਕਲਰ ਲਗਾਇਆ ਹੋਇਆ ਸੀ।
ਫੈਨਜ਼ ਦੇਖਦੇ ਹੀ ਰਹਿ ਗਏ
ਐਸ਼ਵਰਿਆ ਰਾਏ ਬੱਚਨ ਦਾ ਰੈੱਡ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੀ ਨੀਂਦ ਉੱਡ ਗਈ ਹੈ। ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ 'ਚ ਕੋਈ ਕਮੀ ਨਹੀਂ ਆਈ ਹੈ ਉਹ ਇਸ ਲੁੱਕ ਵਿਚ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀਂ ਹੈ।
ਸ਼ੋਸਲ ਮੀਡੀਆ ਤੇ ਵਾਇਰਲ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਸ਼ਵਰਿਆ ਰਾਏ ਬੱਚਨ ਨੇ ਰੈਂਪ 'ਤੇ ਵਾਕ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਫਲਾਇੰਗ ਕਿੱਸ ਦਿੱਤੀ। ਐਸ਼ਵਰਿਆ ਰਾਏ ਬੱਚਨ ਨੇ ਜਿਵੇਂ ਹੀ ਅਜਿਹਾ ਕੀਤਾ, ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ।
ਜ਼ਬਰਦਸਤ ਪੋਜ਼ ਦਿੱਤਾ
ਐਸ਼ਵਰਿਆ ਰਾਏ ਬੱਚਨ ਨੇ ਰੈਂਪ 'ਤੇ ਵਾਕ ਕਰਦੇ ਹੋਏ ਜ਼ਬਰਦਸਤ ਪੋਜ਼ ਦਿੱਤੇ। ਐਸ਼ਵਰਿਆ ਰਾਏ ਬੱਚਨ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਜ਼ਿਆਦਾ ਖੁਸ਼ ਹੋ ਗਏ ਹਨ।
ਬੇਟੀ ਨਾਲ ਪੈਰਿਸ ਪਹੁੰਚੀ
ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਆਰਾਧਿਆ ਨਾਲ ਪੈਰਿਸ ਪਹੁੰਚ ਚੁੱਕੀ ਹੈ। ਰੈਂਪ ਵਾਕ ਤੋਂ ਪਹਿਲਾਂ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਬੇਟੀ ਨਾਲ ਖੂਬ ਪੋਜ਼ ਦਿੱਤਾ।
ALL PHOTO CREDIT : INSTAGRAM
ਪੈਰਿਸ ਫੈਸ਼ਨ ਵੀਕ 2024 'ਚ ਆਲੀਆ ਭੱਟ ਦਾ ਧਮਾਕੇਦਾਰ ਡੈਬਿਊ
Read More