ਕੀ ਤੁਹਾਨੂੰ ਪਤਾ ਹੈ ਅੰਕਿਤਾ ਲੋਖੰਡੇ ਦਾ ਅਸਲੀ ਨਾਂ? ਜਾਣੋ ਉਸ ਬਾਰੇ ਦਿਲਚਸਪ ਗੱਲਾਂ


By Neha diwan2023-10-19, 10:53 ISTpunjabijagran.com

ਅੰਕਿਤਾ ਲੋਖੰਡੇ

ਅਦਾਕਾਰਾ ਅੰਕਿਤਾ ਲੋਖੰਡੇ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਟੀਵੀ ਅਤੇ ਬਾਲੀਵੁੱਡ ਵਿੱਚ ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਨ ਤੋਂ ਬਾਅਦ, ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਬਿੱਗ ਬੌਸ 17 ਵਿੱਚ ਐਂਟਰੀ ਕੀਤੀ ਹੈ।

ਅੰਕਿਤਾ ਲੋਖੰਡੇ ਦੀ ਉਮਰ

ਅੰਕਿਤਾ ਲੋਖੰਡੇ ਦਾ ਜਨਮ 19 ਦਸੰਬਰ 1984 ਨੂੰ ਇੰਦੌਰ ਦੇ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਅਦਾਕਾਰਾ ਦੀ ਉਮਰ 38 ਸਾਲ ਹੈ। ਅੰਕਿਤਾ ਅਤੇ ਵਿੱਕੀ ਦਾ ਵਿਆਹ ਸਾਲ 2021 ਵਿੱਚ ਹੋਇਆ ਸੀ।

ਅੰਕਿਤਾ ਲੋਖੰਡੇ ਦਾ ਅਸਲੀ ਨਾਮ ਕੀ ਹੈ?

ਪਵਿੱਤਰ ਰਿਸ਼ਤਾ ਟੀਵੀ ਸੀਰੀਅਲ ਵਿੱਚ ਅੰਕਿਤਾ ਦਾ ਨਾਮ ਅਰਚਨਾ ਸੀ। ਪਰ ਅਸਲ ਵਿੱਚ ਉਸਦਾ ਨਾਂ ਨਾ ਤਾਂ ਅਰਚਨਾ ਹੈ ਅਤੇ ਨਾ ਹੀ ਅੰਕਿਤਾ। ਅਦਾਕਾਰਾ ਦਾ ਅਸਲੀ ਨਾਂ ਤਨੁਜਾ ਲੋਖੰਡੇ ਹੈ।

ਅੰਕਿਤਾ ਲੋਖੰਡੇ ਦੀ ਸੰਘਰਸ਼ ਕਹਾਣੀ

ਅੱਜ ਹਰ ਕੋਈ ਅੰਕਿਤਾ ਨੂੰ ਜਾਣਦਾ ਹੈ ਪਰ ਕਈ ਸਾਲ ਪਹਿਲਾਂ ਅੰਕਿਤਾ ਲਈ ਇੰਡਸਟਰੀ 'ਚ ਖੁਦ ਨੂੰ ਸਾਬਤ ਕਰਨਾ ਆਸਾਨ ਨਹੀਂ ਸੀ।

ਡਾਂਸ ਵਿੱਚ ਵੀ ਹੈ ਮਾਹਿਰ

ਅਦਾਕਾਰੀ ਦੇ ਨਾਲ-ਨਾਲ ਅੰਕਿਤਾ ਲੋਖੰਡੇ ਬੈਡਮਿੰਟਨ ਤੇ ਡਾਂਸ ਵਿੱਚ ਵੀ ਮਾਹਿਰ ਹੈ। ਅੰਕਿਤਾ ਬਚਪਨ ਤੋਂ ਹੀ ਖੇਡਾਂ ਵਿੱਚ ਬਹੁਤ ਐਕਟਿਵ ਸੀ ਤੇ ਰਾਜ ਪੱਧਰੀ ਬੈਡਮਿੰਟਨ ਖਿਡਾਰਨ ਰਹੀ ਹੈ।

ਫਿਲਮੀ ਕਰੀਅਰ

ਅੰਕਿਤਾ ਨੇ ਕੰਗਨਾ ਰਣੌਤ ਦੇ ਨਾਲ ਫਿਲਮ 'ਮਣੀਕਰਣਿਕਾ: ਦਿ ਕਵੀਨ ਆਫ ਝਾਂਸੀ' ਵਿੱਚ 'ਝਲਕਾਰੀਬਾਈ' ਦੇ ਰੂਪ ਵਿੱਚ ਸਿਲਵਰ ਸਕ੍ਰੀਨ 'ਤੇ ਡੈਬਿਊ ਕੀਤਾ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਫਿਲਮਾਂ 'ਚ ਹੱਥ ਅਜ਼ਮਾ ਚੁੱਕੀ ਹੈ।

ALL PHOTO CREDIT : INSTAGRAM

Sunny Deol Birthday: ਕਿੰਨੇ ਕਰੋੜ ਦੇ ਮਾਲਕ ਹਨ ਸੰਨੀ ਦਿਓਲ