ਹਲਕਾ ਖਾਣੇ ਦਾ ਹੋਵੇ ਮਨ ਤਾਂ ਬਣਾਓ ਪਨੀਰ ਫਰਾਈਡ ਰਾਈਜ਼
By Neha diwan
2024-04-02, 11:16 IST
punjabijagran.com
ਸਮੱਗਰੀ
ਪਨੀਰ 1 ਕੱਪ, ਪਕਾਏ ਹੋਏ ਚੌਲ 3 ਕੱਪ, ਕੱਟੀ ਗੋਭੀ 3 ਚਮਚ, ਕੱਟੀ ਹੋਈ ਗਾਜਰ 1, ਬੀਨਜ਼ ਕੱਟੀਆਂ ਹੋਈਆਂ 4, ਹਰੀ ਸ਼ਿਮਲਾ ਮਿਰਚ 1/4, ਬਾਰੀਕ ਕੱਟਿਆ ਪਿਆਜ਼ 1/2, ਲਸਣ 2ਕਲੀ , ਅਦਰਕ-ਲਸਣ ਦਾ ਪੇਸਟ 1 ਚੱਮਚ।
ਸਮੱਗਰੀ ਲਿਸਟ
ਲਾਲ ਮਿਰਚ ਪਾਊਡਰ - 1 ਚੱਮਚ, ਚਿਲੀ ਸਾਸ - 1 ਚਮਚ, ਹਰਾ ਪਿਆਜ਼ 4 ਚਮਚ, ਸਿਰਕਾ - 1 ਚਮਚ ,ਸੋਇਆ ਸਾਸ - 1 ਚਮਚ, ਕਾਲੀ ਮਿਰਚ ਪਾਊਡਰ - 1/2 ਚਮਚ, ਤੇਲ 4 ਚਮਚ, ਲੂਣ ਸੁਆਦ ਅਨੁਸਾਰ
ਵਿਧੀ ਸਟੈਪ 1
ਬਚੇ ਹੋਏ ਚੌਲਾਂ ਦੀ ਵਰਤੋਂ ਕਰ ਸਕਦੇ ਹੋ ਜਾਂ ਚੌਲਾਂ ਨੂੰ ਵੀ ਪਕਾ ਸਕਦੇ ਹੋ। ਸਭ ਤੋਂ ਪਹਿਲਾਂ ਪਨੀਰ ਨੂੰ ਲੈ ਕੇ ਇਸ ਦੇ ਛੋਟੇ-ਛੋਟੇ ਕਿਊਬ ਬਣਾ ਲਓ ਅਤੇ ਇਸ ਨੂੰ ਮਿਕਸਿੰਗ ਬਾਊਲ 'ਚ ਰੱਖੋ।
ਸਟੈਪ 2
ਹੁਣ ਅਦਰਕ-ਲਸਣ ਦਾ ਪੇਸਟ, ਲਾਲ ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾਓ ਅਤੇ ਪਨੀਰ ਨੂੰ ਸਾਰੇ ਮਸਾਲਿਆਂ ਨਾਲ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਪਨੀਰ ਨੂੰ 20 ਮਿੰਟ ਲਈ ਮੈਰੀਨੇਟ ਕਰੋ।
ਸਟੈਪ 3
ਹੁਣ ਇਕ ਪੈਨ ਵਿਚ 2 ਚੱਮਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਮਸਾਲੇਦਾਰ ਪਨੀਰ ਪਾਓ। ਪਨੀਰ ਨੂੰ ਸੁਨਹਿਰੀ ਭੂਰਾ ਹੋਣ ਤੱਕ ਫਰਾਈ ਕਰੋ।
ਸਟੈਪ 4
ਇਸ ਨੂੰ ਜ਼ਿਆਦਾ ਪਕਾਓ ਨਹੀਂ ਤਾਂ ਪਨੀਰ ਸਖ਼ਤ ਹੋ ਜਾਵੇਗਾ। ਹੁਣ ਇਕ ਹੋਰ ਪੈਨ ਲਓ ਅਤੇ ਇਸ ਵਿਚ 2 ਚੱਮਚ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ, ਇਸ ਵਿਚ ਸਪਰਿੰਗ ਪਿਆਜ਼ ਪਾਓ ਅਤੇ ਫਰਾਈ ਕਰੋ।
ਸਟੈਪ 5
ਜਦੋਂ ਪਿਆਜ਼ ਦਾ ਰੰਗ ਬਦਲਣ ਲੱਗੇ ਤਾਂ ਇਸ 'ਚ ਕੱਟੀ ਹੋਈ ਗੋਭੀ, ਗਾਜਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਪਾਓ। ਹੁਣ ਗੈਸ ਦੀ ਅੱਗ ਵਧਾਓ ਅਤੇ ਸਬਜ਼ੀਆਂ ਦੇ ਪੱਕਣ ਤੱਕ ਫ੍ਰਾਈ ਕਰੋ।
ਸਟੈਪ 6
ਹੁਣ ਸਬਜ਼ੀਆਂ 'ਚ ਚਿਲੀ ਸੌਸ, ਸੋਇਆ ਸਾਸ, ਕਾਲੀ ਮਿਰਚ ਪਾਊਡਰ ਅਤੇ ਥੋੜ੍ਹਾ ਜਿਹਾ ਨਮਕ ਪਾਓ ਅਤੇ ਮਿਕਸ ਕਰੋ। ਉਦੋਂ ਤੱਕ ਪਕਾਓ ਜਦੋਂ ਤੱਕ ਸਾਰੀ ਸਮੱਗਰੀ ਚੰਗੀ ਤਰ੍ਹਾਂ ਰਲ ਨਾ ਜਾਵੇ।
ਸਟੈਪ 7
ਇਸ ਤੋਂ ਬਾਅਦ ਇਸ 'ਚ ਪੱਕੇ ਹੋਏ ਚੌਲ ਪਾਓ। ਇਸ ਮਿਸ਼ਰਣ ਦੇ ਨਾਲ ਚੌਲਾਂ ਨੂੰ ਚੰਗੀ ਤਰ੍ਹਾਂ ਮਿਲਾਓ। ਅੰਤ ਵਿੱਚ ਚੌਲਾਂ ਵਿੱਚ ਤਲਿਆਂ ਹੋਇਆ ਪਨੀਰ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਤੁਹਾਡਾ ਪਨੀਰ ਫਰਾਈਡ ਰਾਈਸ ਤਿਆਰ ਹੈ।
ਲਗਾਤਾਰ ਬੈਠਣ ਨਾਲ ਹੋ ਸਕਦੈ ਸਰਵਾਈਕਲ ਦਾ ਦਰਦ, ਇਸ ਤਰ੍ਹਾਂ ਪਛਾਣੋ
Read More