ਭਿੰਡੀ ਨੂੰ ਸੁਪਰਫੂਡ ਮੰਨਿਆ ਜਾਂਦਾ ਹੈ। ਇਸ 'ਚ ਪੋਟਾਸ਼ੀਅਮ, ਵਿਟਾਮਿਨ-ਬੀ, ਵਿਟਾਮਿਨ-ਸੀ, ਫੋਲਿਕ ਐਸਿਡ ਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਫਾਈਬਰ ਨਾਲ ਭਰਪੂਰ ਹੈ।
ਸ਼ੂਗਰ 'ਚ ਫਾਇਦੇਮੰਦ ਹੈ ਭਿੰਡੀ ਜੋ ਲੋਕ ਭਿੰਡੀ ਦਾ ਪਾਣੀ ਪੀਂਦੇ ਹਨ, ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਰਕੀ 'ਚ ਵੀ, ਭੁੰਨੀ ਹੋਈ ਭਿੰਡੀ ਦੀ ਵਰਤੋਂ ਸਦੀਆਂ ਤੋਂ ਸ਼ੂਗਰ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ।
ਸਰੀਰ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਐਂਟੀਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਭੋਜਨਾਂ ਦਾ ਸੇਵਨ ਕਰਨਾ ਬਿਹਤਰ ਹੈ।
ਭਿੰਡੀ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸਨੂੰ ਇਕ ਐਂਟੀ-ਡਾਇਬੀਟਿਕ ਭੋਜਨ ਵੀ ਮੰਨਿਆ ਜਾਂਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ।
ਇਹ ਬਿਹਤਰ ਗਲਾਈਸੈਮਿਕ ਨਿਯੰਤਰਣ ਨੂੰ ਵੀ ਉਤਸ਼ਾਹਿਤ ਕਰਦਾ ਹੈ ਤੇ ਇਨਸੁਲਿਨ ਸੰਵੇਦਨਸ਼ੀਲਤਾ 'ਚ ਸੁਧਾਰ ਕਰਦੈ। ਇਹ ਨਾ ਸਿਰਫ਼ ਡਾਇਬਟੀਜ਼, ਸਗੋਂ ਬਦਹਜ਼ਮੀ, ਭੁੱਖ ਘੱਟ ਕਰਨ ਤੇ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਣ ਲਈ ਵ
ਭਿੰਡੀ 'ਚ ਐਂਟੀਆਕਸੀਡੈਂਟ ਵੀ ਭਰਪੂਰ ਹੁੰਦੇ ਹਨ, ਜੋ ਤਣਾਅ ਦੇ ਪੱਧਰ ਨੂੰ ਘੱਟ ਕਰਦੇ ਹਨ। ਡਾਇਬਟੀਜ਼ 'ਚ ਖੁਰਾਕ ਦੇ ਨਾਲ-ਨਾਲ ਸਾਡੀ ਜੀਵਨ ਸ਼ੈਲੀ ਵੀ ਮਾਇਨੇ ਰੱਖਦੀ ਹੈ। ਸ਼ੂਗਰ ਦੇ ਪ੍ਰਬੰਧਨ ਲਈ ਤਣਾਅ ਨੂੰ ਕੰਟਰੋਲ ਕਰਨਾ ਵ
ਭਿੰਡੀ ਬਣਾਉਣ ਦੇ ਕਈ ਤਰੀਕੇ ਹਨ, ਇਸ ਨੂੰ ਸਬਜ਼ੀ ਬਣਾ ਕੇ ਵੀ ਤਿਆਰ ਕੀਤਾ ਜਾ ਸਕਦਾ ਹੈ। ਭਿੰਡੀ ਨੂੰ ਕੱਟ ਕੇ ਰਾਤ ਭਰ ਪਾਣੀ 'ਚ ਡੁਬੋ ਕੇ ਰੱਖੋ, ਫਿਰ ਸਵੇਰੇ ਉੱਠ ਕੇ ਇਸ ਦਾ ਪਾਣੀ ਪੀਓ। ਤੁਸੀਂ ਭਿੰਡੀ ਦੇ ਬੀਜ ਦਾ ਪਾਊਡਰ ਵੀ ਵਰਤ ਸਕਦੇ ਹੋ।