ਅਨ-ਹੈਲਦੀ ਖਾਣ ਨਾਲ ਹੀ ਨਹੀਂ, ਇਨ੍ਹਾਂ ਕਾਰਨਾਂ ਕਰ ਕੇ ਵੀ ਵੱਧਦਾ ਹੈ ਭਾਰ


By Ramandeep Kaur07, Oct 2022 11:48 AMpunjabijagran.com

ਸਰੀਰਿਕ ਅਸੰਤੁਲਨ

ਮੋਟਾਪੇ ਲਈ ਸਿਰਫ਼ ਭੋਜਨ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ, ਇਸ ਦੇ ਨਾਲ ਹੀ ਸਰੀਰਿਕ ਅਸੰਤੁਲਨ ਵੀ ਮੋਟਾਪੇ ਨੂੰ ਵਧਾਉਣ ਦਾ ਕੰਮ ਕਰਦਾ ਹੈ।

ਪੀਸੀਓਡੀ ਦੀ ਸਮੱਸਿਆ

ਪੀਸੀਓਡੀ ਇਕ ਅਜਿਹਾ ਡਿਸਆਡਰ ਹੈ ਜੋ ਅੱਜਕੱਲ੍ਹ ਬਹੁਤ ਸਾਰੀਆਂ ਔਰਤਾਂ ਨੂੰ ਪ੍ਰਭਾਵਤ ਕਰਦਾ ਹੈ। ਇਸ ਸਮੱਸਿਆ 'ਚ ਔਰਤਾਂ ਦਾ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ।

ਮਾਹਵਾਰੀ ਦਾ ਨਿਯਮਤ ਨਾ ਹੋਣਾ

ਮਾਹਵਾਰੀ ਨਿਯਮਤ ਨਹੀਂ ਹੁੰਦੀ ਹੈ ਤਾਂ ਸਰੀਰ ਫੁਲਣ ਲੱਗਦਾ ਹੈ। ਇਸ ਲਈ ਜੇਕਰ ਤੁਹਾਨੂੰ ਨਿਯਮਤ ਮਾਹਵਾਰੀ 'ਚ ਸਮੱਸਿਆ ਹੈ ਤਾਂ ਰੁਟੀਨ 'ਚ ਕਸਰਤ ਕਰੋ।

ਹਾਰਮੋਨਜ਼ 'ਚ ਗੜਬੜ

ਔਰਤਾਂ 'ਚ ਐਸਟ੍ਰੋਜਨ ਤੇ ਮਰਦਾਂ ਵਿਚ ਟੈਸਟੋਸਟੀਰੋਨ ਨਾਮਕ ਹਾਰਮੋਨ ਹੁੰਦਾ ਹੈ। ਇਨ੍ਹਾਂ ਦੋਵਾਂ ਹਾਰਮੋਨਾਂ 'ਚ ਗੜਬੜੀ ਭਾਰ ਵੱਧਣ ਦਾ ਕਾਰਨ ਬਣ ਸਕਦੀ ਹੈ। ਇਸ ਲਈ ਡਾਕਟਰ ਤੋਂ ਰੈਗੂਲਰ ਜਾਂਚ ਕਰਵਾਉਂਦੇ ਰਹੋ।

ਮਾਨਸਿਕ ਤਣਾਅ

ਹਰ ਸਮੇਂ ਤਣਾਅ 'ਚ ਰਹਿਣ ਨਾਲ ਸਾਡੇ ਸਰੀਰ ਵਿਚ ਕੋਰਟੀਸੋਲ ਨਾਂ ਦਾ ਹਾਰਮੋਨ ਨਿਕਲਦਾ ਹੈ, ਜੋ ਸਰੀਰ 'ਚ ਫੈਟ ਪੈਦਾ ਕਰਦਾ ਹੈ। ਇਹ ਹਾਰਮੋਨ ਸਰੀਰਿਕ ਵਾਧੇ ਨੂੰ ਵੀ ਪ੍ਰਭਾਵਤ ਕਰਦਾ ਹੈ।

ਬੇਅਰਾਮੀ

ਦਫ਼ਤਰ 'ਚ ਲੰਬੇ ਸਮੇਂ ਤਕ ਬੈਠਣ, ਟੀਵੀ ਦੇਖਣ, ਦਿਨ ਭਰ ਮੋਬਾਈਲ ਚਲਾਉਣ ਦੀ ਆਦਤ ਵੀ ਮੋਟਾਪੇ ਦਾ ਕਾਰਨ ਬਣਦੀ ਹੈ। ਇਸ ਲਈ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਰੰਤ ਇਸ ਆਦਤ ਨੂੰ ਬਦਲ ਦਿਓ।

ਕਿਡਨੀ ਸਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੇ ਨੇ ਇਹ ਪੰਜ ਫੂਡ