ਕਈ ਵਾਰ ਪੌੜੀਆਂ ਚੜ੍ਹਨ ਵੇਲੇ ਜਾਂ ਤੇਜ਼ ਦੌੜਨ ਤੋਂ ਬਾਅਦ ਤੁਹਾਨੂੰ ਅਕਸਰ ਸਾਹ ਦੀ ਕਮੀ ਮਹਿਸੂਸ ਹੁੰਦੀ ਹੈ। ਇਸ ਸਥਿਤੀ 'ਚ ਸਾਹ ਦੀ ਕਮੀ ਹੋਣਾ ਇੱਕ ਆਮ ਗੱਲ ਹੈ।
ਜੇਕਰ ਤੁਸੀਂ ਅਕਸਰ ਸਾਹ ਦੀ ਸਮੱਸਿਆ ਨਾਲ ਨਜਿੱਠਦੇ ਹੋ, ਤਾਂ ਤੁਹਾਨੂੰ ਯਕੀਨੀ ਤੌਰ 'ਤੇ ਆਪਣੇ ਦਿਲ ਅਤੇ ਫੇਫੜਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਹਾਲਤ 'ਚ ਸਾਹ ਨਾਲੀਆਂ ਸੁੱਜਣ ਤੇ ਤੰਗ ਹੋ ਕਾਰਨ ਸਾਹ ਲੈਣ 'ਚ ਤਕਲੀਫ਼ ਹੋ ਸਕਦੀ ਹੈ। ਇਸ ਦਾ ਕੋਈ ਇਲਾਜ ਨਹੀਂ ਹੈ, ਪਰ ਇਸ ਦੇ ਲੱਛਣਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਇਹ ਇੱਕ ਲਾਗ ਹੈ ਜੋ ਫੇਫੜਿਆਂ ਦੇ ਐਲਵੀਓਲੀ ਦੀ ਸੋਜ ਦਾ ਕਾਰਨ ਬਣਦੀ ਹੈ। ਥੈਲੀ ਤਰਲ ਜਾਂ ਪਸ ਨਾਲ ਭਰੀ ਹੋ ਸਕਦੀ ਹੈ, ਜਿਸ ਨਾਲ ਖੰਘ, ਬੁਖਾਰ, ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ।
ਇਸ ਬਿਮਾਰੀ 'ਚ ਫੇਫੜਿਆਂ 'ਚ ਸੋਜ ਪੈ ਜਾਂਦੀ ਹੈ, ਜਿਸ ਨਾਲ ਸਾਹ ਲੈਣ 'ਚ ਮੁਸ਼ਕਲ ਆਉਣਦੇ ਨਾਲ ਘਰਘਰਾਹਟ ਤੇ ਖੰਘ ਹੋ ਸਕਦੀ ਹੈ। ਸਿਗਰਟਨੋਸ਼ੀ ਵਾਲੇ ਲੋਕਾਂ ਨੂੰ ਇਸ ਦਾ ਵੱਧ ਖ਼ਤਰਾ ਹੁੰਦਾ ਹੈ।
ਮੋਟਾਪੇ ਨਾਲ ਦਿਲ ਦੀ ਬਿਮਾਰੀ ਤੋਂ ਲੈ ਕੇ ਕੈਂਸਰ ਤਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਹ ਵੀ ਸਾਹ ਚੜ੍ਹਨ ਦਾ ਕਾਰਨ ਹੋ ਸਕਦਾ ਹੈ। ਇਸ ਲਈ ਚਰਬੀ ਨੂੰ ਘੱਟ ਕਰਨਾ ਜ਼ਰੂਰੀ ਹੈ।
ਜੇਕਰ ਕਿਸੇ ਨੂੰ ਸਾਹ ਲੈਣ 'ਚ ਮੁਸ਼ਕਲ ਆਉਂਦੀ ਹੈ, ਤਾਂ ਉਸਨੂੰ ਤੁਰੰਤ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ। ਇਹ ਕੋਵਿਡ ਦਾ ਮਹੱਤਵਪੂਰਨ ਲੱਛਣ ਹੈ। ਇਸ ਲੱਛਣ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਸਾਬਤ ਹੋ ਸਕਦਾ ਹੈ।
ਇਹ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਦਿਲ ਦੀਆਂ ਮਾਸਪੇਸ਼ੀਆਂ ਖੂਨ ਨੂੰ ਪੰਪ ਨਹੀਂ ਕਰਦੀਆਂ ਤੇ ਫੇਫੜਿਆਂ 'ਚ ਤਰਲ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ।