ਸਰਦੀ ਦਾ ਮੌਸਮ ਨੇੜੇ ਹੈ ਅਤੇ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ ਹਨ। ਮੌਸਮ 'ਚ ਬਦਲਾਅ ਨਾਲ ਸਰਦੀ, ਖਾਂਸੀ ਅਤੇ ਬੁਖਾਰ ਵਰਗੀਆਂ ਬੀਮਾਰੀਆਂ ਆਮ ਤੌਰ 'ਤੇ ਲੋਕਾਂ ਨੂੰ ਪਰੇਸ਼ਾਨ ਕਰਨ ਲੱਗਦੀਆਂ ਹਨ।
ਮੌਸਮ ਤੋਂ ਇਲਾਵਾ ਪ੍ਰਦੂਸ਼ਣ, ਖੁਸ਼ਕ ਹਵਾ ਵੀ ਜ਼ੁਕਾਮ ਦੀ ਸਮੱਸਿਆ ਦੇ ਕਾਰਨ ਹਨ। ਗਲੇ 'ਚ ਖਰਾਸ਼, ਜ਼ੁਕਾਮ, ਸਰਦੀ, ਸਿਰ ਦਰਦ ਆਦਿ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਕੁਝ ਉਪਾਅ ਕਰਨੇ ਜ਼ਰੂਰੀ ਹੋ ਜਾਂਦੇ ਹਨ।
ਜ਼ੁਕਾਮ ਤੇ ਫਲੂ ਦੀ ਸਥਿਤੀ ਵਿੱਚ, ਪਾਣੀ ਵਿੱਚ ਪੁਦੀਨੇ ਦੇ ਤੇਲ ਦੀਆਂ ਦੋ-ਤਿੰਨ ਬੂੰਦਾਂ ਪਾਓ ਅਤੇ ਭਾਫ਼ ਵਿੱਚ ਸਾਹ ਲਓ। ਅਜਿਹਾ ਕਰਨ ਨਾਲ ਤੁਹਾਨੂੰ ਥੋੜ੍ਹੇ ਹੀ ਸਮੇਂ 'ਚ ਖਾਂਸੀ ਅਤੇ ਜ਼ੁਕਾਮ ਤੋਂ ਰਾਹਤ ਮਿਲੇਗੀ।
ਰਾਕ ਲੂਣ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਸਟੀਮਿੰਗ ਲਈ ਕੀਤੀ ਜਾਂਦੀ ਰਹੀ ਹੈ। ਗਰਮ ਪਾਣੀ ਵਿੱਚ ਇੱਕ ਚੁਟਕੀ ਨਮਕ ਪਾਓ ਅਤੇ ਭਾਫ਼ ਲਓ। ਗਲੇ 'ਚ ਦਰਦ ਹੋਣ 'ਤੇ ਨਮਕ ਪਾ ਕੇ ਗਾਰਗਲ ਕਰੋ, ਤੁਰੰਤ ਆਰਾਮ ਮਿਲੇਗਾ।
ਤੁਲਸੀ ਨੂੰ ਜ਼ੁਕਾਮ ਤੇ ਖੰਘ ਲਈ ਰਾਮਬਾਣ ਮੰਨਿਆ ਜਾਂਦਾ ਹੈ। ਤੁਲਸੀ ਦੀਆਂ ਕੁਝ ਪੱਤੀਆਂ ਨੂੰ ਭਾਫ਼ ਵਾਲੇ ਪਾਣੀ ਵਿੱਚ ਪਾਓ। ਤੁਲਸੀ ਵਿੱਚ ਐਂਟੀ-ਐਲਰਜੀ ਗੁਣ ਹੁੰਦੇ ਹਨ।
ਹਲਦੀ ਵਿੱਚ ਐਂਟੀ-ਬੈਕਟੀਰੀਅਲ ਤੇ ਐਨਾਲਜਿਕ ਗੁਣ ਹੁੰਦੇ ਹਨ। ਜੇਕਰ ਪਾਣੀ 'ਚ ਹਲਦੀ ਪਾਊਡਰ ਦੀ ਬਜਾਏ ਕੱਚੀ ਹਲਦੀ ਦਾ ਟੁਕੜਾ ਮਿਲਾ ਲਓ ਤਾਂ ਜ਼ਿਆਦਾ ਫਾਇਦਾ ਹੋਵੇਗਾ
ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਘਰੇਲੂ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਇਹ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਇਨ੍ਹਾਂ ਵਾਇਰਲ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀਆਂ ਹਨ।