ਵਾਸਤੂ ਸ਼ਾਸਤਰ ਊਰਜਾ ਚੱਕਰ ਦੇ ਸਿਧਾਂਤ 'ਤੇ ਕੰਮ ਕਰਦਾ ਹੈ ਅਤੇ ਜੇਕਰ ਘਰ ਵਿੱਚ ਸਕਾਰਾਤਮਕ ਊਰਜਾ ਨੂੰ ਰੱਖਣਾ ਹੈ ਤਾਂ ਵਾਸਤੂ ਨਿਯਮਾਂ ਵਿੱਚ ਇਸ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।
ਜਿੱਥੇ ਘਰ ਦੇ ਹਾਲ, ਪੂਜਾ ਘਰ, ਪੌੜੀਆਂ ਆਦਿ ਨੂੰ ਲੈ ਕੇ ਕੁਝ ਵਾਸਤੂ ਨਿਯਮ ਦੱਸੇ ਗਏ ਹਨ, ਉੱਥੇ ਹੀ ਰਸੋਈ ਦੇ ਰੰਗਾਂ ਨੂੰ ਲੈ ਕੇ ਵੀ ਵਾਸਤੂ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।
ਰਸੋਈ ਵਿਚ ਨੀਲੇ, ਕਾਲੇ, ਗੂੜ੍ਹੇ ਸਲੇਟੀ ਤੇ ਜਾਮਨੀ ਰੰਗਾਂ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ। ਵਾਸਤੂ ਅਨੁਸਾਰ ਇਹ ਰੰਗ ਚੰਗੇ ਨਹੀਂ ਮੰਨੇ ਜਾਂਦੇ। ਇਹ ਰੰਗ ਰਸੋਈ ਦੇ ਆਲੇ-ਦੁਆਲੇ ਸਕਾਰਾਤਮਕ ਊਰਜਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਰਸੋਈ ਵਿੱਚ ਸੰਤਰੀ, ਭੂਰਾ, ਚਿੱਟਾ, ਪੀਲਾ ਅਤੇ ਹਰਾ ਰੰਗਾਂ ਦੀ ਵਰਤੋਂ ਕਰਨਾ ਸ਼ੁਭ ਹੈ। ਅਲਮਾਰੀਆਂ, ਸਲੈਬਾਂ ਆਦਿ ਵੀ ਇਸ ਰੰਗ ਦੇ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਰਸੋਈ ਵਿਚ ਕਾਲਾ ਪੱਥਰ ਵੀ ਨਹੀਂ ਲਗਾਉਣਾ ਚਾਹੀਦਾ।
ਕਾਲਾ ਪੱਥਰ ਰਸੋਈ 'ਚ ਹੋਵੇ ਤਾਂ ਇਹ ਮਾਨਸਿਕ ਪਰੇਸ਼ਾਨੀ ਵਧਾਉਂਦਾ ਹੈ। ਰਸੋਈ 'ਚ ਕਾਲਾ ਪੱਥਰ ਲਗਾਇਆ ਹੈ ਤੇ ਉਸ ਨੂੰ ਹਟਾ ਨਹੀਂ ਸਕਦੇ ਤਾਂ ਇਸ ਸਥਿਤੀ 'ਚ ਗੈਸ ਚੁੱਲ੍ਹੇ ਦੇ ਹੇਠਾਂ ਹਰਾ ਜਾਂ ਪੀਲਾ ਪੱਥਰ ਰੱਖਣ ਨਾਲ ਕਾਫੀ ਰਾਹਤ ਮਿਲੇਗੀ।