ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦਾ ਹੈ ਤੁਲਸੀ ਦਾ ਪਾਣੀ, ਜਾਣੋ ਕਿਵੇਂ
By Ramandeep Kaur
2022-11-15, 12:44 IST
punjabijagran.com
ਤੁਲਸੀ ਦਾ ਮਹੱਤਵ
ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਜਿਸ ਘਰ 'ਚ ਤੁਲਸੀ ਦਾ ਬੂਟਾ ਹੁੰਦਾ ਹੈ, ਉੱਥੇ ਮਾਂ ਲਕਸ਼ਮੀ ਦੇ ਨਾਲ ਭਗਵਾਨ ਵਿਸ਼ਨੂੰ ਦੀ ਵੀ ਅਪਾਰ ਕਿਰਪਾ ਬਣੀ ਰਹਿੰਦੀ ਹੈ।
ਵਾਸਤੂ ਸ਼ਾਸਤਰ
ਵਾਸਤੂ ਸ਼ਾਸਤਰ ਅਨੁਸਾਰ, ਘਰ 'ਚ ਤੁਲਸੀ ਦਾ ਪੌਦਾ ਲਗਾਉਣ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ, ਜਿਸ ਨਾਲ ਵਿਅਕਤੀ ਦੀ ਚੰਗੀ ਸਿਹਤ ਦੇ ਨਾਲ ਤਰੱਕੀ ਦਾ ਰਾਹ ਖੁੱਲ੍ਹਦਾ ਹੈ।
ਪਾਣੀ ਦੀ ਸ਼ੁੱਧੀ
ਤੁਲਸੀ ਦੀਆਂ ਕੁਝ ਪੱਤੀਆਂ ਨੂੰ ਤਾਂਬੇ ਜਾਂ ਪਿੱਤਲ ਦੇ ਭਾਂਡੇ 'ਚ ਪਾਣੀ 'ਚ ਰੱਖ ਦਿਓ। ਅਜਿਹਾ ਕਰਨ ਨਾਲ ਪਾਣੀ ਸ਼ੁੱਧ ਹੋ ਜਾਂਦਾ ਹੈ।
ਘਰ 'ਚ ਛਿੜਕਾਅ
ਤੁਲਸੀ ਨੂੰ ਰਾਤ ਭਰ ਪਾਣੀ 'ਚ ਭਿਓਂ ਦਿਓ। ਸਵੇਰੇ ਘਰ ਦੇ ਹਰ ਕੋਨੇ, ਪੂਜਾ ਘਰ ਆਦਿ 'ਚ ਇਸ ਪਾਣੀ ਦਾ ਛਿੜਕਾਅ ਕਰੋ। ਘਰ ਦੀ ਨਕਾਰਾਤਮਕ ਊਰਜਾ ਖ਼ਤਮ ਹੋਵੇਗੀ।
ਬਾਲ ਗੋਪਾਲ ਦਾ ਇਸ਼ਨਾਨ
ਤੁਲਸੀ ਭਗਵਾਨ ਕ੍ਰਿਸ਼ਨ ਨੂੰ ਵੀ ਬਹੁਤ ਪਿਆਰੀ ਹੈ। ਇਸ ਲਈ ਬਾਲ ਗੋਪਾਲ ਨੂੰ ਪ੍ਰਸੰਨ ਕਰਨ ਲਈ ਤਾਂਬੇ ਜਾਂ ਪਿੱਤਲ ਦੇ ਭਾਂਡੇ 'ਚ ਤੁਲਸੀ ਵਾਲੇ ਪਾਣੀ ਨਾਲ ਸਨਾਨ ਕਰਵਾਓ।
ਤਰੱਕੀ ਲਈ
ਕਾਰੋਬਾਰ 'ਚ ਤਰੱਕੀ ਲਈ ਤੁਲਸੀ ਨੂੰ ਪਾਣੀ 'ਚ ਪਾ ਕੇ 2-3 ਦਿਨਾਂ ਲਈ ਛੱਡ ਦਿਓ। ਫਿਰ ਇਸ ਪਾਣੀ ਨੂੰ ਆਪਣੇ ਉੱਪਰ ਛਿੜਕਣ ਤੋਂ ਬਾਅਦ ਕੰਮ ਵਾਲੀ ਥਾਂ 'ਤੇ ਛਿੜਕ ਦਿਓ।
ਚੰਗੀ ਸਿਹਤ ਲਈ
ਜੇਕਰ ਘਰ ਦਾ ਕੋਈ ਮੈਂਬਰ ਜ਼ਿਆਦਾ ਬਿਮਾਰ ਰਹਿੰਦਾ ਹੈ ਤਾਂ ਸਵੇਰੇ-ਸ਼ਾਮ ਪੂਜਾ ਕਰਨ ਤੋਂ ਬਾਅਦ ਉਸ 'ਤੇ ਤੁਲਸੀ ਦਾ ਪਾਣੀ ਛਿੜਕੋ ਤੇ ਤੁਲਸੀ ਦੇ ਪਾਣੀ ਨੂੰ ਉਬਾਲ ਕੇ ਉਸ ਵਿਅਕਤੀ ਨੂੰ ਦਿਓ।
ਆਪਣੀਆਂ ਇਨ੍ਹਾ ਨਿੱਜੀ ਚੀਜ਼ਾਂ ਦਾ ਕਦੇ ਵੀ ਨਾ ਕਰੋ ਲੈਣ ਦੇਣ, ਪੈਸਾ ਹੋ ਜਾਵੇਗਾ ਬਰਬਾਦ
Read More