ਜਾਣੋ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੀ ਨੈੱਟ ਵਰਥ ਬਾਰੇ


By Neha diwan2024-03-28, 11:05 ISTpunjabijagran.com

ਕੰਗਨਾ ਰਣੌਤ

ਕੰਗਨਾ ਰਣੌਤ ਨੇ ਆਪਣੇ ਕਿਰਦਾਰਾਂ ਰਾਹੀਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਹੈ ਅਤੇ ਹੁਣ ਉਹ ਆਪਣਾ ਧਿਆਨ ਸਿਆਸੀ ਕਰੀਅਰ ਵੱਲ ਮੋੜ ਰਹੀ ਹੈ।

ਲੋਕ ਸਭਾ ਚੋਣਾਂ 2024

ਭਾਜਪਾ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ 2024 ਲਈ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਅਕਸਰ ਸੋਸ਼ਲ ਪਲੇਟਫਾਰਮਾਂ ਰਾਹੀਂ ਸੁਰਖੀਆਂ 'ਚ ਰਹੀ ਹੈ।

ਕਰੀਅਰ ਦੀ ਸ਼ੁਰੂਆਤ

ਕੰਗਨਾ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2006 'ਚ ਅਨੁਰਾਗ ਬਾਸੂ ਦੀ ਫਿਲਮ ਗੈਂਗਸਟਰ ਨਾਲ ਕੀਤੀ ਸੀ। ਜਿਸ ਵਿੱਚ ਉਸ ਨੇ ਆਪਣੀ ਅਦਾਕਾਰੀ ਰਾਹੀਂ ਸਫਲਤਾ ਹਾਸਲ ਕੀਤੀ।

ਸ਼ਾਨਦਾਰ ਫਿਲਮਾਂ 'ਚ ਕੰਮ

ਕੰਗਨਾ ਨੇ ਆਪਣੇ ਫਿਲਮੀ ਕਰੀਅਰ ਵਿੱਚ ਫੈਸ਼ਨ, ਲਮਹੇ, ਰਾਜ਼ 2, ਵਨਸ ਅਪੌਨ ਏ ਟਾਈਮ ਇਨ ਮੁੰਬਈ, ਕੁਈਨ, ਤਨੂ ਵੈਡਸ ਮਨੂ, ਮਣੀਕਰਨਿਕਾ ਤੇ ਪੰਗਾ ਵਰਗੀਆਂ ਕਈ ਫਿਲਮਾਂ ਨਾਲ ਬਾਲੀਵੁੱਡ ਨੂੰ ਪ੍ਰਭਾਵਿਤ ਕੀਤਾ ਹੈ।

ਜਨਮ

ਕੰਗਨਾ ਰਣੌਤ ਦਾ ਜਨਮ 23 ਮਾਰਚ 1987 ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਬੰਬਰਾ ਵਿੱਚ ਹੋਇਆ ਸੀ। ਕੰਗਨਾ ਦੇ ਪਿਤਾ ਇੱਕ ਕਾਰੋਬਾਰੀ ਹਨ ਅਤੇ ਮਾਂ ਇੱਕ ਸਕੂਲ ਅਧਿਆਪਕਾ ਹੈ।

ਕਿੰਨੀ ਫੀਸ ਲੈਂਦੀ ਹੈ

ਮੀਡੀਆ ਰਿਪੋਰਟਾਂ ਮੁਤਾਬਕ ਕੰਗਨਾ ਇਕ ਫਿਲਮ ਕਰਨ ਲਈ ਲਗਭਗ 15 ਤੋਂ 25 ਕਰੋੜ ਰੁਪਏ ਚਾਰਜ ਕਰਦੀ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਦੀ ਕੁੱਲ ਜਾਇਦਾਦ ਲਗਭਗ 124 ਕਰੋੜ ਰੁਪਏ ਹੈ।

ਕੁਲ ਜਾਇਦਾਦ

ਇਸ ਕਾਰਨ ਉਹ ਬਾਲੀਵੁੱਡ ਵਿੱਚ ਫਿਲਮਾਂ ਸਾਈਨ ਕਰਨ ਵਾਲੀ ਸਭ ਤੋਂ ਮਹਿੰਗੀ ਅਭਿਨੇਤਰੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਫੋਰਬਸ ਦੀ ਰਿਪੋਰਟ ਮੁਤਾਬਕ ਕੰਗਨਾ ਦੀ ਕੁੱਲ ਜਾਇਦਾਦ ਲਗਭਗ 124 ਕਰੋੜ ਰੁਪਏ ਹੈ।

ਬੰਗਲੇ

ਕੰਗਨਾ ਦਾ ਹਿਮਾਚਲ ਦੇ ਮਨਾਲੀ 'ਚ ਕਰੀਬ 25 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਹੈ। ਮੁੰਬਈ 'ਚ ਵੀ ਕਰੀਬ 15 ਤੋਂ 20 ਕਰੋੜ ਰੁਪਏ ਦੇ ਅਪਾਰਟਮੈਂਟ ਹਨ। ਪਾਲੀ ਹਿੱਲ 'ਚ ਕਰੀਬ 40 ਕਰੋੜ ਰੁਪਏ ਦੀ ਲਾਗਤ ਵਾਲਾ ਦਫਤਰ ਬਣਾਇਆ ਜਾ ਰਿਹੈ।

ਉਸ ਕੋਲ ਕਈਆਂ ਗੱਡੀਆਂ ਹਨ

Mercedes-Benz GLE SUV, Audi Q3, Mercedes Maybach S-Class, BMW 7 ਸੀਰੀਜ਼।

ALL PHOTO CREDIT : INSTAGRAM

ਰਿਚਾ ਚੱਢਾ ਨੇ ਪੰਜਾਬੀ ਕੁੜੀ ਬਣ ਕੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ..