ਰਿਚਾ ਚੱਢਾ ਨੇ ਪੰਜਾਬੀ ਕੁੜੀ ਬਣ ਕੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ..
By Neha diwan
2024-03-26, 11:35 IST
punjabijagran.com
ਰਿਚਾ ਚੱਢਾ
ਰਿਚਾ ਚੱਢਾ ਅਤੇ ਅਲੀ ਫਜ਼ਲ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ।
ਲੇਟੈਸਟ ਫੋਟੋਸ਼ੂਟ
ਰਿਚਾ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਲੁੱਕ
ਇਨ੍ਹਾਂ ਤਸਵੀਰਾਂ 'ਚ ਰਿਚਾ ਨੇ ਹਰੇ ਰੰਗ ਦੀ ਕਾਫਤਾਨ ਕੁੜਤੀ ਅਤੇ ਲਹਿੰਗਾ ਪਾਇਆ ਹੋਇਆ ਹੈ, ਜਿਸ 'ਤੇ ਜ਼ਰੀ ਅਤੇ ਕਢਾਈ ਹੈ।
ਆਵਰਾਆਲ ਲੁੱਕ
ਰਿਚਾ ਨੇ ਵਾਲਾਂ ਦੀ ਗੁੱਤ ਕੀਤੀ ਹੋਈ ਹੈ। ਅੱਗੇ ਤੋਂ ਕੁਝ ਵਾਲ ਉਸ ਦੇ ਚਿਹਰੇ ਨੂੰ ਛੂਹ ਰਹੇ ਹਨ ਤੇ ਉਸਦੇ ਮੱਥੇ 'ਤੇ ਇੱਕ ਛੋਟੀ ਜਿਹੀ ਬਿੰਦੀ ਹੈ ਤੇ ਉਸਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਵੀ ਹੈ।
ਬੇਬੀ ਬੰਪ
ਅਦਾਕਾਰਾ ਨੇ ਇਹ ਸ਼ੂਟ ਹੀਰਾਮੰਡੀ ਦੇ ਪ੍ਰਮੋਸ਼ਨ ਲਈ ਕਰਵਾਇਆ ਹੈ, ਜਿਸ 'ਚ ਉਨ੍ਹਾਂ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਲਿਖਿਆ ਹੈ ਕਿ ਚਿਹਰੇ 'ਤੇ ਨੂਰ ਹੈ।
ਫੈਨਜ਼ ਨੂੰ ਆਇਆ ਪਸੰਦ
ਕੁਝ ਪ੍ਰਸ਼ੰਸਕਾਂ ਨੂੰ ਅਭਿਨੇਤਰੀ ਦਾ ਖਾਸ ਲੁੱਕ ਬਹੁਤ ਪਸੰਦ ਆ ਰਿਹਾ ਹੈ ਤੇ ਉਹ ਕਹਿ ਰਹੇ ਹਨ ਕਿ ਉਹ ਇਸ ਤੋਂ ਅੱਖਾਂ ਨਹੀਂ ਹਟਾ ਸਕਦੇ ਹਨ।
ALL PHOTO CREDIT : INSTAGRAM
ਵਿਆਹ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਨੇ ਮਨਾਈ ਆਪਣੀ ਪਹਿਲੀ ਹੋਲੀ, ਦੇਖੋ ਤਸਵੀਰਾਂ
Read More