ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣਿਆ
By Neha diwan
2023-08-28, 11:02 IST
punjabijagran.com
ਨੀਰਜ ਚੋਪੜਾ
ਭਾਰਤੀ ਅਥਲੀਟ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਨੀਰਜ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਅਥਲੀਟ ਬਣ ਗਿਆ ਹੈ।
ਕਿੰਨੇ ਮੀਟਰ ਕੀਤਾ ਥਰੋਅ
ਨੀਰਜ ਨੇ ਫਾਈਨਲ ਮੈਚ ਵਿੱਚ 88.17 ਮੀਟਰ ਥਰੋਅ ਕਰਕੇ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਦੂਜੇ ਸਥਾਨ 'ਤੇ ਰਹੇ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਨੀਰਜ ਨੇ ਰਚਿਆ ਇਤਿਹਾਸ
ਨੀਰਜ ਚੋਪੜਾ ਲਈ ਫਾਈਨਲ ਮੈਚ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ 88.17 ਮੀਟਰ ਜੈਵਲਿਨ ਸੁੱਟ ਕੇ ਪਹਿਲੇ ਨੰਬਰ 'ਤੇ ਮੁੜ ਕਬਜ਼ਾ ਕਰ ਲਿਆ।
ਪਾਕਿਸਤਾਨ ਨਾਲ ਸਖ਼ਤ ਮੁਕਾਬਲਾ
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਨੀਰਜ ਚੋਪੜਾ ਦੀ ਪਾਕਿਸਤਾਨ ਦੇ ਅਰਸ਼ਦ ਨਦੀਮ ਨਾਲ ਸਖਤ ਟੱਕਰ ਹੋਈ।
ਸ਼ਾਨਦਾਰ ਪ੍ਰਦਰਸ਼ਨ
ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਰਾਊਂਡ 'ਚ ਨੀਰਜ ਚੋਪੜਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਨੀਰਜ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ 88.77 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ
ਪਿਛਲੀ ਵਾਰ ਚਾਂਦੀ ਮਿਲੀ
ਸਾਲ 2022 'ਚ ਨੀਰਜ ਚੋਪੜਾ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ ਸੀ। ਨੀਰਜ ਨੇ 88.13 ਮੀਟਰ ਦੀ ਦੂਰੀ 'ਤੇ ਥਰੋਅ ਸੁੱਟੀ ਸੀ।
ਵਿਸ਼ਵ ਚੈਂਪੀਅਨਸ਼ਿਪ
ਹੁਣ ਭਾਰਤ ਕੋਲ ਹਰ ਰੰਗ ਦੇ ਮੈਡਲ ਹਨ। ਪਿਛਲੇ ਸਾਲ ਨੀਰਜ ਨੇ ਸਿਲਵਰ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਇਹ ਉਸ ਦਾ ਦੂਜਾ ਤਮਗਾ ਹੈ।
ਕੀ ਤੁਹਾਡੇ ਬੱਚੇ ਅੰਦਰ ਹਨ ਇਹ 10 ਚੰਗੀਆਂ ਆਦਤਾਂ?
Read More