ਕੀ ਤੁਹਾਡੇ ਬੱਚੇ ਅੰਦਰ ਹਨ ਇਹ 10 ਚੰਗੀਆਂ ਆਦਤਾਂ?


By 2022-11-26, 17:40 ISTpunjabijagran.com

ਬੱਚਾ ਜੋ ਦੇਖਦਾ ਉਹੀ ਸਿੱਖਦਾ

ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਚੰਗੀਆਂ ਆਦਤਾਂ ਗ੍ਰਹਿਣ ਕਰੇ। ਪਰ ਬੱਚਾ ਜੋ ਦੇਖਦਾ ਉਹੀ ਸਿੱਖਦਾ ਹੈ। ਕਈ ਵਾਰ ਇਹ ਨੁਕਸਾਨਦਾਇਕ ਵੀ ਹੁੰਦੈ। ਗੱਲ ਕਰਦੇ ਹਾਂ ਬੱਚਿਆਂ ਦੀਆਂ ਉਨ੍ਹਾਂ ਆਦਤਾਂ ਬਾਰੇ, ਜਿਨ੍ਹਾਂ ਆਦਤਾਂ ਨੂੰ ਅਪਣਾ ਕੇ ਉਹ

ਵੱਡਿਆਂ ਦਾ ਸਤਿਕਾਰ

ਬੱਚਿਆਂ ਅੰਦਰ ਆਪਣੇ ਤੋਂ ਵੱਡਿਆਂ ਦਾ ਆਦਰ-ਸਤਿਕਾਰ ਤੇ ਛੋਟਿਆਂ ਨਾਲ ਪਿਆਰ ਕਰਨ ਦੀ ਆਦਤ ਹੋਣੀ ਚਾਹੀਦੀ ਹੈ। ਇਸ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ।

ਮਿਲਵਰਤਣ ਦੀ ਭਾਵਨਾ

ਬੱਚਿਆਂ ’ਚ ਰਲ-ਮਿਲ ਕੇ ਰਹਿਣ ਦੀ ਆਦਤ ਵੀ ਹੋਣੀ ਚਾਹੀਦੀ ਹੈ। ਦੋਸਤਾਂ-ਸਾਥੀਆਂ ਨਾਲ ਰਲ-ਮਿਲ ਕੇ ਖੇਡਣਾ ਹੈ। ਇਹ ਚੰਗੀ ਆਦਤ ਵੀ ਬੱਚਿਆਂ ਨੂੰ ਸਿਖਾਓ। ਇਸ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਮਾਪਿਆਂ ਦਾ ਫ਼ਰਜ਼ ਹੈ। 

ਅਨੁਸ਼ਾਸਨ ’ਚ ਰਹਿਣਾ

ਸਮੇਂ ਸਿਰ ਉੱਠਣ ਦੀ ਆਦਤ ਬੱਚਿਆਂ ਨੂੰ ਆਲਸ ਤੋਂ ਦੂਰ ਰੱਖਦੀ ਹੈ ਤੇ ਇਕ ਜ਼ਿੰਮੇਵਾਰ ਇਨਸਾਨ ਬਣਾਉਂਦੀ ਹੈ। ਸਮੇਂ ਦੀ ਕਦਰ ਕਰਨ ਵਾਲਾ ਬੱਚਾ ਕਦੇ ਵੀ ਜ਼ਿੰਦਗੀ ’ਚ ਨਹੀਂ ਹਾਰੇਗਾ। ਜਿੰਨਾ ਸਮੇਂ ਸਿਰ ਉੱਠਣਾ ਜ਼ਰੂਰੀ ਹੈ, ਓਨਾ ਹੀ ਸੌਣਾ ਵੀ।

ਸਾਫ਼-ਸਫ਼ਾਈ ਦੀ ਆਦਤ

ਬੱਚੇ ਨੂੰ ਆਪਣੀ ਸਰੀਰਕ ਸਫ਼ਾਈ ਕਰਨ ਦੀ ਆਦਤ ਵੀ ਸਿਖਾਓ। ਸਵੇਰੇ ਜਲਦੀ ਉੱਠ ਕੇ ਦੰਦਾਂ ਦੀ ਸਫ਼ਾਈ, ਇਸ਼ਨਾਨ ਕਰਨਾ, ਨਹੁੰ ਕੱਟਣਾ ਆਦਿ ਆਦਤਾਂ ਬੱਚੇ ਲਈ ਬੇਹੱਦ ਜ਼ਰੂਰੀ ਹਨ। ਸਰੀਰ ਦੇ ਨਾਲ-ਨਾਲ ਆਪਣੇ ਕਮਰੇ ਦੀ ਸਫ਼ਾਈ ਦੀ ਆਦਤ ਵੀ ਹੋਣੀ ਚਾਹੀਦੀ ਹੈ।

ਮਹਿਮਾਨਾਂ ਦਾ ਆਦਰ-ਸਤਿਕਾਰ

ਆਪਣੇ ਬੱਚਿਆਂ ਨੂੰ ਸਿਖਾਓ ਕਿ ਘਰ ਆਏ ਹਰ ਮਹਿਮਾਨ ਦਾ ਆਦਰ-ਸਤਿਕਾਰ ਕਰਨਾ ਹੈ। ਜਦੋਂ ਕਦੇ ਕਿਤੇ ਬਾਹਰ ਜਾਓ ਤਾਂ ਆਪਣੇ ਤੋਂ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ। ਬਾਹਰ ਜਾ ਕੇ ਦੂਸਰੇ ਵਿਅਕਤੀ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ, ਕਿਸ ਤਰ੍ਹਾਂ

ਗਿਆਨ ਦਿੰਦੇ ਹਨ ਅਧਿਆਪਕ

ਅਧਿਆਪਕ ਵੱਲੋਂ ਦਿੱਤਾ ਗਿਆ ਕੰਮ ਲਗਨ ਨਾਲ ਕਰਨਾ ਹੈ। ਸਕੂਲ ਵਿਚ ਆਪਣੇ ਦੋਸਤਾਂ ਨਾਲ ਮਿਲ ਕੇ ਰਹਿਣਾ ਹੈ। ਇਸ ਬਾਰੇ ਵੀ ਬੱਚਿਆਂ ਨੂੰ ਸਮਝਾਇਆ ਜਾਵੇ। ਕਿਸੇ ਵੀ ਤਰ੍ਹਾਂ ਦੀ ਚੰਗੀ-ਮਾੜੀ ਗੱਲ ਮਾਪਿਆਂ ਤੇ ਅਧਿਆਪਕ ਤੋਂ ਨਹੀਂ ਲੁਕਾਉਣੀ ਚਾਹੀਦੀ। 

ਹਮੇਸ਼ਾ ਸੱਚ ਦੀ ਹੁੰਦੀ ਜਿੱਤ

ਕਦੇ ਵੀ ਬੱਚੇ ਨੂੰ ਡਰਾ ਕੇ ਨਾ ਰੱਖੋ। ਜਿੰਨਾ ਹੋ ਸਕੇ, ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਬੱਚਿਆਂ ਨੂੰ ਹਮੇਸ਼ਾ ਸੱਚ ਬੋਲਣ ਦੀ ਆਦਤ ਪਾਓ। ਉਨ੍ਹਾਂ ਨੂੰ ਦੱਸੋ ਕਿ ਝੂਠ ਬੋਲਣਾ ਮਾੜੀ ਆਦਤ ਹੈ ਕਿਉਂਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।

ਰੋਜ਼ ਸਿਖਾਓ ਨਵੀਂ ਆਦਤ

ਬੱਚੇ ਨੂੰ ਰੋਜ਼ ਇਕ ਚੰਗੀ ਆਦਤ ਜ਼ਰੂਰ ਸਿਖਾਓ, ਤਾਂ ਜੋ ਉਹ ਚੰਗੀਆਂ ਆਦਤਾਂ ਗ੍ਰਹਿਣ ਕਰ ਕੇ ਸਮਾਜ ’ਚ ਵਿਚਰੇ। ਬੱਚਿਆਂ ਨੂੰ ਹਮੇਸ਼ਾ ਇਹ ਗੱਲ ਸਿਖਾਓ ਕਿ ਕਿਸੇ ਵੀ ਅਨਜਾਣ ਵਿਅਕਤੀ ਨਾਲ ਕਿਤੇ ਨਾ ਜਾਓ। ਜੇ ਉਹ ਤੁਹਾਨੂੰ ਕੋਈ ਲਾਲਚ ਦੇਵੇ ਜਾਂ ਕੋਈ ਖਾਣ ਵ

ਪੈਸਿਆਂ ਦੀ ਕਦਰ ਕਰਨੀ

ਬੱਚਿਆਂ ਨੂੰ ਪੈਸਿਆਂ ਦੀ ਕਦਰ ਕਰਨੀ ਸਿਖਾਓ। ਪੈਸਿਆਂ ਨੂੰ ਸੰਭਾਲਣ ਲਈ ਬੱਚਿਆਂ ਕੋਲ ਗੋਲਕ ਹੋਣੀ ਚਾਹੀਦੀ ਹੈ, ਤਾਂ ਜੋ ਉਹ ਪੈਸੇ ਬਚਾ ਸਕਣ ਤੇ ਫ਼ਾਲਤੂ ਖ਼ਰਚੇ ਨਾ ਕਰਨ। ਮਹਿੰਗੇ-ਮਹਿੰਗੇ ਖਿਡੌਣਿਆਂ ਦੀ ਬਜਾਏ ਕੋਈ ਇਸ ਤਰ੍ਹਾਂ ਦੀ ਚੀਜ਼ ਖ਼ਰੀਦ ਕੇ ਦਿਓ,

ਮੋਬਾਈਲ ਤੋਂ ਦੂਰ ਰਹੋ

ਅਜੋਕੇ ਸਮੇਂ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਮਾਪੀਆਂ ਲਈ ਵੱਡੀ ਚੁਣੌਤੀ ਹੈ। ਹੁਣ ਬੱਚੇ ਜ਼ਿਆਦਾ ਸਮਾਂ ਸਿਰਫ਼ ਫੋਨ ਵੇਖਣ ਵਿਚ ਹੀ ਬਿਤਾ ਰਹੇ ਹਨ। ਜਿਸ ਨਾਲ ਸਰੀਰਕ ਵਿਕਾਸ ਨਹੀਂ ਹੁੰਦਾ। ਦਿਮਾਗ਼ ’ਤੇ ਬੁਰਾ ਅਸਰ ਪੈਂਦਾ ਹੈ ਤੇ ਅੱਖਾਂ ਦੀ ਨਿਗ੍ਹ

ਭਾਰਤ ਦੇ ਨਾਲ 15 ਅਗਸਤ ਨੂੰ ਇਹ 5 ਦੇਸ਼ ਵੀ ਹੋਏ ਸਨ ਆਜ਼ਾਦ