ਜੇਕਰ ਜ਼ਿੰਦਗੀ 'ਚ ਕੋਈ ਸੰਕਟ ਆਉਂਦਾ ਹੈ ਤਾਂ ਜੋਤਿਸ਼ ਸ਼ਾਸਤਰ ਦੇ ਮੁਤਾਬਕ ਰਸੋਈ 'ਚ ਰੱਖੀਆਂ ਕੁਝ ਚੀਜ਼ਾਂ ਜੀਵਨ 'ਚ ਸੰਕਟ ਨੂੰ ਦੂਰ ਜਾਂ ਘੱਟ ਕਰ ਸਕਦੀਆਂ ਹਨ।
ਵਿਅਕਤੀ ਬਿਨਾਂ ਕਿਸੇ ਕਾਰਨ ਬੇਚੈਨ ਮਹਿਸੂਸ ਕਰਨ ਲੱਗਦਾ ਹੈ। ਅਜਿਹੇ 'ਚ ਇਕ ਹੱਥ 'ਚ ਮੁੱਠੀ 'ਚ ਨਮਕ ਲੈ ਕੇ 7 ਵਾਰ ਆਪਣੇ ਆਪ 'ਤੇ ਘੁਮਾਓ ਅਤੇ ਨਮਕ ਨੂੰ ਵਾਸ਼ ਬੇਸਿਨ 'ਚ ਸੁੱਟ ਦਿਓ ਤੇ ਪਾਣੀ ਨੂੰ ਕੁਝ ਦੇਰ ਲਈ ਚੱਲਣ ਦਿਓ।
ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਵੀ ਨਮਕ ਦਾ ਉਪਾਅ ਕਰ ਸਕਦੇ ਹੋ। ਮਰੀਜ਼ ਦੇ ਸਿਰਾਣੇ ਕੱਚ ਦੇ ਬਰਤਨ 'ਚ ਮੁੱਠੀ ਭਰ ਨਮਕ ਪਾ ਕੇ ਰੱਖੋ।
ਇਸ ਤੋਂ ਬਾਅਦ ਇਸ ਨਮਕ ਨੂੰ ਹਰ ਰੋਜ਼ ਸਵੇਰੇ ਗੰਦੇ ਨਾਲੇ 'ਚ ਸੁੱਟ ਦਿਓ ਅਤੇ ਦੁਬਾਰਾ ਨਵਾਂ ਨਮਕ ਭਰ ਕੇ ਉਸੇ ਭਾਂਡੇ 'ਚ ਰੱਖੋ। ਧਾਰਮਿਕ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਰੋਗ ਜਲਦੀ ਦੂਰ ਹੋ ਜਾਂਦਾ ਹੈ।
ਜੇ ਤੁਸੀਂ ਘਰ 'ਚ ਝਗੜੇ ਤੋਂ ਪਰੇਸ਼ਾਨ ਹੋ ਤਾਂ ਰੋਜ਼ ਘਰ 'ਚ ਨਮਕ ਵਾਲਾ ਪੋਚਾ ਲਗਾਓ। ਘਰ ਦੇ ਬੈੱਡਰੂਮ 'ਚ ਸੇਂਧਾ ਨਮਕ ਦੀ ਇੱਕ ਡਲੀ ਰੱਖੋ ਅਤੇ ਹਰ 15 ਦਿਨਾਂ ਬਾਅਦ ਇਸ ਨੂੰ ਬਦਲਦੇ ਰਹੋ। ਇਸ ਨਾਲ ਕਦੇਂ ਝਗੜਾ ਨਹੀਂ ਹੋਵੇਗਾ
ਜੇ ਘਰ 'ਚ ਆਰਥਿਕ ਤੰਗੀ ਹੈ ਅਤੇ ਫਜ਼ੂਲ ਖਰਚੀ ਹੈ ਤਾਂ ਇਸ ਦੇ ਲਈ ਇਹ ਉਪਾਅ ਬਹੁਤ ਖਾਸ ਹੈ। ਇਕ ਕੱਚ ਦਾ ਗਿਲਾਸ ਲਓ ਤੇ ਉਸ ਵਿਚ ਪਾਣੀ 'ਚ ਨਮਕ ਮਿਲਾ ਕੇ ਘਰ ਦੇ ਦੱਖਣ-ਪੱਛਮੀ ਕੋਨੇ ਵਿਚ ਕੁਝ ਦਿਨਾਂ ਲਈ ਰੱਖੋ