ਸੂਤਕ ਕਾਲ 'ਚ ਭੋਜਨ ਪਕਾਉਣ ਅਤੇ ਖਾਣ 'ਤੇ ਪਾਬੰਦੀ ਹੁੰਦੀ ਹੈ। ਪਰ, ਬਜ਼ੁਰਗ, ਬਿਮਾਰ ਤੇ ਗਰਭਵਤੀ ਔਰਤਾਂ ਲਈ ਇਹ ਨਿਯਮ ਲਾਗੂ ਨਹੀਂ ਹੁੰਦਾ।
ਸੂਤਕ ਕਾਲ 'ਚ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ।
ਸੂਤਕ ਕਾਲ ਦੌਰਾਨ ਕੈਂਚੀ, ਚਾਕੂ, ਸੂਈ ਆਦਿ ਨੂੰ ਹੱਥ ਨਾ ਲਗਾਓ। ਇਸਦੇ ਨਾਲ ਹੀ ਸੌਣ 'ਤੇ ਵੀ ਪਾਬੰਦੀ ਹੁੰਦੀ ਹੈ।
ਸੂਤਕ ਕਾਲ 'ਚ ਤੁਲਸੀ ਪੱਤੇ ਦੇ ਕੁਸ਼ ਨੂੰ ਬਚੇ ਹੋਏ ਭੋਜਨ 'ਚ, ਫਰਿੱਜ 'ਚ ਤੇ ਕਿਚਨ 'ਚ ਰੱਖ ਦਿਓ। ਅਜਿਹਾ ਕਰਨ ਨਾਲ ਗ੍ਰਹਿਣ ਦਾ ਪ੍ਰਭਾਵ ਨਹੀਂ ਪੈਂਦਾ।
ਸੂਤਕ ਕਾਲ 'ਚ ਪੂਜਾ-ਪਾਠ ਕਰਨ ਦੀ ਮਨਾਹੀ ਹੈ। ਪਰ ਇਸ਼ ਦੌਰਾਨ ਭਗਵਾਨ ਦਾ ਨਾਂਅ ਜਪਦੇ ਰਹੋ। ਸੂਤਕ ਕਾਲ 'ਚ ਭਗਵਾਨ ਨੂੰ ਹੱਥ ਨਾ ਲਗਾਓ।
ਸੂਤਕ ਕਾਲ ਖ਼ਤਮ ਹੋਣ ਤੋਂ ਬਾਅਦ ਘਰ ਦੇ ਹਰ ਕੋਨੇ 'ਚ ਗੰਗਾਜਲ ਦਾ ਛਿੜਕਾਅ ਕਰੋ। ਇਸ ਦੇ ਨਾਲ ਹੀ ਸਨਾਨ ਵੀ ਜ਼ਰੂਰ ਕਰੋ।
ਹਿੰਦੂ ਪੰਚਾਂਗ ਮੁਤਾਬਕ ਸਾਲ 2022 ਦਾ ਦੂਸਰਾ ਤੇ ਆਖ਼ਰੀ ਚੰਦਰ ਗ੍ਰਹਿਣ 8 ਨਵੰਬਰ ਨੂੰ ਲੱਗੇਗਾ। ਚੰਦਰ ਗ੍ਰਹਿਣ ਹਮੇਸ਼ਾ ਪੁੰਨਿਆ ਦੇ ਦਿਨ ਲੱਗਦਾ ਹੈ।