ਇਹ ਚੀਜ਼ਾਂ ਪੂਰਾ ਕਰਨਗੀਆਂ ਨਰਾਤਿਆਂ ਦੌਰਾਨ ਪਾਣੀ ਦੀ ਕਮੀ


By Neha diwan2024-04-04, 11:31 ISTpunjabijagran.com

ਚੇਤ ਮਹੀਨੇ

ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ ਤੋਂ ਲੈ ਕੇ ਨੌਮੀ ਤੱਕ ਚੇਤ ਨਰਾਤੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਿੱਚ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨਾਂ ਤੱਕ ਪੂਜਾ ਕੀਤੀ ਜਾਂਦੀ ਹੈ।

ਫਲਾਂ ਦਾ ਜੂਸ

ਵਰਤ ਦੌਰਾਨ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਫਲਾਂ ਦਾ ਸੇਵਨ ਕਰਨ ਜਾਂ ਜੂਸ ਬਹੁਤ ਫਾਇਦੇਮੰਦ ਹੈ। ਇਹ ਤੁਹਾਨੂੰ ਪਾਣੀ ਦੀ ਕਮੀ ਵੀ ਨਹੀਂ ਹੋਣ ਦੇਵੇਗਾ।

ਲੱਸੀ

ਲੱਸੀ 'ਚ ਪੋਟਾਸ਼ੀਅਮ, ਕੈਲਸ਼ੀਅਮ ਤੇ ਸੋਡੀਅਮ ਵਰਗੇ ਇਲੈਕਟ੍ਰੋਲਾਈਟਸ ਹੁੰਦੇ ਹਨ। ਇਹ ਇਲੈਕਟ੍ਰੋਲਾਈਟਸ ਸਰੀਰ ਵਿੱਚ ਤਰਲ ਸੰਤੁਲਨ ਬਣਾਈ ਰੱਖਣ ਲਈ ਜ਼ਰੂਰੀ ਹਨ।

ਨਾਰੀਅਲ ਦਾ ਦੁੱਧ

ਨਾਰੀਅਲ ਦਾ ਦੁੱਧ ਇਸ 'ਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੁਦਰਤੀ ਤੌਰ 'ਤੇ ਹਾਈਡਰੇਟ ਹੁੰਦੈ। ਸਰੀਰ ਵਿੱਚ ਤਰਲ ਪਦਾਰਥਾਂ ਨੂੰ ਭਰਨ 'ਚ ਮਦਦ ਕਰਦੈ, ਇਸ ਨੂੰ ਹਾਈਡਰੇਟਿਡ ਰਹਿਣ ਲਈ ਇੱਕ ਵਧੀਆ ਆਪਸ਼ਨ ਬਣਾਉਂਦਾ ਹੈ।

ਫਲ ਸਮੂਦੀ

ਵੱਖ-ਵੱਖ ਫਲਾਂ ਤੋਂ ਸਮੂਦੀ ਤਿਆਰ ਕੀਤੀ ਜਾਂਦੀ ਹੈ ਜਿਨ੍ਹਾਂ ਵਿਚ ਪਾਣੀ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਵਰਤ ਰੱਖਣ ਦੌਰਾਨ ਵੀ ਹਾਈਡਰੇਟਿਡ ਰਹਿਣ ਵਿਚ ਮਦਦ ਮਿਲਦੀ ਹੈ।

ਰਾਜਗੀਰਾ ਦਾ ਸ਼ਰਬਤ

ਰਾਜਗੀਰਾ ਪੋਸ਼ਣ ਦਾ ਇੱਕ ਵੱਡਾ ਪਾਵਰਹਾਊਸ ਹੈ, ਜੋ ਪ੍ਰੋਟੀਨ, ਖੁਰਾਕੀ ਫਾਈਬਰ, ਵਿਟਾਮਿਨ ਤੇ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜਾਂ ਨਾਲ ਭਰਪੂਰ ਹੈ।

ਸਰੀਰ ਨੂੰ ਕਿਉਂ ਹੁੰਦੀ ਹੈ ਸਿਹਤਮੰਦ ਫੈਟ ਦੀ ਜ਼ਰੂਰਤ? ਜਾਣੋ