ਪੌਸ਼ਟਿਕ ਸਬਜ਼ੀਆਂ ਦੀ ਗੱਲ ਕਰੀਏ ਤਾਂ ਇੱਕ ਲੰਬੀ ਸੂਚੀ ਹੈ। ਇਨ੍ਹਾਂ ਸਬਜ਼ੀਆਂ ਵਿੱਚੋਂ ਇੱਕ ਹੈ ਬਰੋਕਲੀ ਜਿਸ ਨੂੰ ਸਰਦੀਆਂ ਦਾ ਸੁਪਰਫੂਡ ਕਿਹਾ ਜਾਂਦਾ ਹੈ। ਇਹ ਸਬਜ਼ੀ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ।
ਅਜਿਹੇ ਕਈ ਲੋਕ ਹਨ ਜੋ ਇਸ ਦਾ ਸਵਾਦ ਪਸੰਦ ਨਹੀਂ ਕਰਦੇ ਪਰ ਜੇਕਰ ਉਨ੍ਹਾਂ ਨੂੰ ਇਸ ਦੇ ਫਾਇਦੇ ਪਤਾ ਹਨ ਤਾਂ ਉਹ ਇਸ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਜ਼ਰੂਰ ਸ਼ਾਮਲ ਕਰਨਗੇ।
ਬਰੋਕਲੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪਾਚਨ ਤੰਤਰ ਨੂੰ ਕਿਰਿਆਸ਼ੀਲ ਰੱਖਦਾ ਹੈ। ਫਾਈਬਰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ।
ਬਰੋਕਲੀ ਵਿੱਚ ਬੀਟਾ ਕੈਰੋਟੀਨ, ਵਿਟਾਮਿਨ ਏ, ਫਾਸਫੋਰਸ ਅਤੇ ਹੋਰ ਵਿਟਾਮਿਨ ਸੀ ਹੁੰਦਾ ਹੈ। ਇਹ ਸਾਰੇ ਭਰਪੂਰ ਪੋਸ਼ਕ ਤੱਤ ਅੱਖਾਂ ਦੀ ਸਿਹਤ ਲਈ ਚੰਗੇ ਹਨ।
ਬਰੋਕਲੀ ਵਿੱਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵਿਟਾਮਿਨ ਸੀ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਜੋ ਤੁਹਾਨੂੰ ਸਰਦੀਆਂ ਵਿੱਚ ਇਨਫੈਕਸ਼ਨ ਅਤੇ ਹੋਰ ਬਿਮਾਰੀਆਂ ਨਾਲ ਲੜਨ ਲਈ ਤਿਆਰ ਕਰਦਾ ਹੈ।
ਇਸ ਵਿੱਚ ਮੈਗਨੀਸ਼ੀਅਮ, ਜ਼ਿੰਕ ਅਤੇ ਫਾਸਫੋਰਸ ਵਰਗੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰਦੀਆਂ ਵਿੱਚ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਬਰੋਕਲੀ ਵਿੱਚ ਘੁਲਣਸ਼ੀਲ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਨਾਲ ਸਾਡੇ ਸਰੀਰ ਤੋਂ ਕੋਲੈਸਟ੍ਰੋਲ ਆਸਾਨੀ ਨਾਲ ਬਾਹਰ ਆ ਜਾਂਦਾ ਹੈ।
ਸਲਾਦ ਵਿੱਚ ਬਰੋਕਲੀ ਸ਼ਾਮਲ ਕਰੋ ,ਸੂਪ ਬਣਾ ਕੇ ਪੀਓ , omelettes ਵਿੱਚ ਬਰੋਕਲੀ ਸ਼ਾਮਿਲ ਕਰੋ, ਮਿਕਸਡ ਵੈਜ ਰਾਈਸ ਵਿੱਚ ਸ਼ਾਮਿਲ ਕਰੋ ,ਸਮੂਦੀ ਬਣਾ ਕੇ ਪੀਓ।