ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਈ ਲੋਕ ਇਸ ਨੂੰ ਸਲਾਦ ਦੇ ਰੂਪ 'ਚ ਖਾਣਾ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਚੁਕੰਦਰ ਦਾ ਜੂਸ ਪੀਂਦੇ ਹਨ ਜਾਂ ਇਸ ਨੂੰ ਸਬਜ਼ੀਆਂ 'ਚ ਮਿਲਾ ਕੇ ਖਾਂਦੇ ਹਨ।
ਇਸ 'ਚ ਕਈ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਚੁਕੰਦਰ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਚੁਕੰਦਰ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦੈ ਜੋ ਸਰੀਰ 'ਚ ਖੂਨ ਵਧਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇ ਤੁਹਾਨੂੰ ਅਨੀਮੀਆ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਚੁਕੰਦਰ ਵਿਚ ਮੌਜੂਦ ਨਾਈਟ੍ਰੇਟ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਅਤੇ ਇਸ ਵਿਚ ਮੌਜੂਦ ਬਿਊਟੇਨ ਖੂਨ ਦੇ ਥੱਕੇ ਬਣਨ ਤੋਂ ਰੋਕਦਾ ਹੈ। ਇਸ ਤਰ੍ਹਾਂ ਚੁਕੰਦਰ ਦਿਲ ਨਾਲ ਜੁੜੀਆਂ ਬਿਮਾਰੀਆਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
ਚੁਕੰਦਰ 'ਚ ਫਾਈਬਰ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ ਜੇ ਤੁਹਾਨੂੰ ਕਬਜ਼ ਜਾਂ ਗੈਸ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਦਾ ਰਸ ਨਿਯਮਿਤ ਰੂਪ ਨਾਲ ਪੀ ਸਕਦੇ ਹੋ। ਇਹ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ
ਚੁਕੰਦਰ 'ਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ। ਜਿਸ ਨਾਲ ਸਰੀਰ ਦਾ ਐਨਰਜੀ ਲੈਵਲ ਵਧਦਾ ਹੈ। ਇਸ ਦੇ ਲਈ ਚੁਕੰਦਰ ਨੂੰ ਧੋ ਕੇ ਉਸ ਦੇ ਟੁਕੜੇ ਕਰ ਲਓ ਤੇ ਇਸ ਨੂੰ ਪਾਣੀ 'ਚ ਉਬਾਲੋ, ਛਾਨ ਕੇ ਇਸ ਪਾਣੀ ਦਾ ਸੇਵਨ ਕਰੋ।
ਚੁਕੰਦਰ ਵਿੱਚ ਮੌਜੂਦ ਫੋਲੇਟ ਤੇ ਫਾਈਬਰ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਤੁਸੀਂ ਚੁਕੰਦਰ ਦਾ ਰਸ ਚਿਹਰੇ 'ਤੇ ਲਗਾ ਸਕਦੇ ਹੋ। ਇਹ ਮੁਹਾਸੇ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਚੁਕੰਦਰ 'ਚ ਮੌਜੂਦ ਕੋਲੀਨ ਯਾਦਦਾਸ਼ਤ ਵਧਾਉਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣਾ ਦਿਮਾਗ਼ ਤੇਜ਼ ਕਰਨਾ ਚਾਹੁੰਦੇ ਹੋ ਤਾਂ ਚੁਕੰਦਰ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।