ਮਲਾਇਕਾ ਅਰੋੜਾ ਦੇ ਰਿਐਲਿਟੀ ਸ਼ੋਅ ਦਾ ਪ੍ਰੋਮੋ ਰਿਲੀਜ਼, ਜਾਣੋ ਕਦੋਂ ਹੋਵੇਗਾ ਸ਼ੋਅ
By Neha Diwan
2022-12-15, 12:00 IST
punjabijagran.com
ਮਲਾਇਕਾ ਅਰੋੜਾ ਦਾ ਰਿਐਲਿਟੀ ਸ਼ੋਅ
ਫਿਲਮਾਂ ਤੇ ਗੀਤਾਂ 'ਚ ਆਪਣੇ ਡਾਂਸ ਦੇ ਜੌਹਰ ਦਿਖਾਉਣ ਤੋਂ ਬਾਅਦ ਆਪਣੇ ਹੌਟ ਤੇ ਬੋਲਡ ਅਵਤਾਰ ਲਈ ਸੁਰਖੀਆਂ 'ਚ ਰਹਿਣ ਵਾਲੀ ਅਭਿਨੇਤਰੀ ਮਲਾਇਕਾ ਅਰੋੜਾ ਹੁਣ ਇਕ ਰਿਐਲਿਟੀ ਸ਼ੋਅ ਲੈ ਕੇ ਆ ਰਹੀ ਹੈ
ਪ੍ਰੋਮੋ ਰਿਲੀਜ਼
ਮੰਗਲਵਾਰ ਨੂੰ ਉਸ ਦੇ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਉਸ ਦਾ ਗਲੈਮਰਸ ਅੰਦਾਜ਼ ਹਰ ਵਾਰ ਦੀ ਤਰ੍ਹਾਂ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਇਹ ਸ਼ੋਅ 16 ਐਪੀਸੋਡਸ 'ਚ ਹੋਵੇਗਾ ਟੈਲੀਕਾਸਟ
ਇਹ ਰਿਐਲਿਟੀ ਸ਼ੋਅ 16 ਐਪੀਸੋਡਾਂ ਵਿੱਚ ਟੈਲੀਕਾਸਟ, ਜਿੱਥੇ ਮਲਾਇਕਾ ਰੋਮਾਂਚਕ ਲੜੀ 'ਚ ਆਪਣੇ ਦੋਸਤਾਂ, ਪਰਿਵਾਰ ਦੇ ਨਾਲ ਆਪਣੀ ਨਿੱਜੀ-ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਦੀ ਨਜ਼ਰ ਆਵੇਗੀ।
ਕਦੋਂ ਹੋਵੇਗਾ ਸ਼ੁਰੂ
ਰਿਐਲਿਟੀ ਸ਼ੋਅ 5 ਦਸੰਬਰ, 2022 ਤੋਂ ਸੋਮਵਾਰ-ਵੀਰਵਾਰ ਤੱਕ OTT ਪਲੇਟਫਾਰਮ Disney Plus Hotstar 'ਤੇ ਪ੍ਰਸਾਰਿਤ ਹੋਵੇਗਾ।
ਇਨ੍ਹਾਂ ਸਿਤਾਰਿਆਂ ਕਰਨਗੇ ਸ਼ਿਰਕਤ
ਰਿਐਲਿਟੀ ਸ਼ੋਅ ਜਾਨਵੀ ਕਪੂਰ, ਸਾਰਾ ਅਲੀ ਖਾਨ, ਸ਼ਾਹਿਦ ਕਪੂਰ, ਕਿਆਰਾ ਅਡਵਾਨੀ, ਆਮਿਰ ਖਾਨ, ਕਰੀਨਾ ਕਪੂਰ ਖਾਨ, ਗੌਰੀ ਖਾਨ, ਅਨੰਨਿਆ ਪਾਂਡੇ, ਵਿਜੇ ਦੇਵਰਕੋਂਡਾ।
ਡਾਂਸ ਪਰਫਾਰਮੈਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਹਾਲ ਹੀ ਵਿੱਚ ਆਯੁਸ਼ਮਾਨ ਖੁਰਾਨਾ ਦੀ ਫਿਲਮ ਐਨ ਐਕਸ਼ਨ ਹੀਰੋ ਦੇ ਸਪੈਸ਼ਲ ਗੀਤ ਆਪ ਜੈਸਾ ਕੋਈ ਵਿੱਚ ਨਜ਼ਰ ਆਈ ਸੀ।
all pictures credit instagram
ਬਾਲੀਵੁੱਡ 'ਚ ਫੇਮ ਲਈ ਇਨ੍ਹਾਂ ਸਿਤਾਰਿਆਂ ਨੇ ਬਦਲਿਆਂ ਆਪਣਾ ਨਾਂ
Read More