ਜੈਪੁਰ 'ਚ ਸਥਿਤ ਹੈ 2 ਹਜ਼ਾਰ ਸਾਲ ਪੁਰਾਣਾ ਮਹਾਦੇਵ ਦਾ ਮੰਦਰ


By Neha diwan2024-04-24, 11:50 ISTpunjabijagran.com

ਭੂਤੇਸ਼ਵਰ ਨਾਥ ਮੰਦਿਰ

ਬਾਬਾ ਭੂਤੇਸ਼ਵਰ ਨਾਥ ਮੰਦਰ ਜੈਪੁਰ ਦੇ ਸਭ ਤੋਂ ਮਸ਼ਹੂਰ ਮੰਦਰਾਂ ਵਿੱਚੋਂ ਇੱਕ ਹੈ। ਜੇ ਤੁਸੀਂ ਜੈਪੁਰ ਘੁੰਮਣ ਗਏ ਹੋ, ਤਾਂ ਤੁਹਾਨੂੰ ਇੱਕ ਵਾਰ ਇੱਥੇ ਜ਼ਰੂਰ ਜਾਣਾ ਚਾਹੀਦਾ ਹੈ।

ਜੈਪੁਰ ਦੇ ਨਾਹਰਗੜ੍ਹ ਜੰਗਲ

ਜੰਗਲ ਦੇ ਵਿਚਕਾਰ ਪਹਾੜੀ 'ਤੇ ਸਥਿਤ ਇਸ ਮੰਦਰ ਦੀ ਖੂਬਸੂਰਤੀ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਭੂਤੇਸ਼ਵਰ ਨਾਥ ਮੰਦਿਰ ਜੈਪੁਰ ਦੇ ਨਾਹਰਗੜ੍ਹ ਜੰਗਲ ਵਿੱਚ, ਆਮੇਰ ਪਹਾੜੀਆਂ ਦੇ ਬਿਲਕੁਲ ਪਿੱਛੇ ਸਥਿਤ ਹੈ।

ਬਾਬਾ ਭੂਤੇਸ਼ਵਰ ਨਾਥ ਮੰਦਰ ਦੀ ਵਿਸ਼ੇਸ਼ਤਾ

ਸ਼ਾਮ 6 ਵਜੇ ਤੋਂ 11-12 ਵਜੇ ਤੱਕ ਭੂਤੇਸ਼ਵਰ ਨਾਥ ਮਹਾਦੇਵ ਮੰਦਰ 'ਚ ਜਲ ਚੜ੍ਹਾਉਣ ਲਈ ਸ਼ਰਧਾਲੂਆਂ ਦੀ ਭੀੜ ਇਕੱਠੀ ਹੁੰਦੀ ਹੈ। ਜੋ ਵੀ ਇੱਥੇ ਕੋਈ ਇੱਛਾ ਹੁੰਦੀ ਹੈ ਭਗਵਾਨ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।

17ਵੀਂ ਸਦੀ ਦਾ ਮੰਦਰ

ਮੰਦਰ ਦੀ ਬਣਤਰ ਤੇ ਮੰਡਪ-ਗੁੰਬਦ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਹ 17ਵੀਂ ਸਦੀ ਵਿੱਚ ਬਣਾਇਆ ਗਿਆ ਹੋਵੇ। ਲੋਕ ਪਹਾੜਾਂ ਦੀ ਸੈਰ ਕਰਕੇ ਇੱਥੇ ਪਹੁੰਚਦੇ ਹਨ। ਸਥਾਨਕ ਸਾਧਨਾਂ ਦੀ ਮਦਦ ਨਾਲ ਸੜਕ ਦੁਆਰਾ ਵੀ ਇੱਥੇ ਆ ਸਕਦੇ ਹੋ।

ਕਿਵੇਂ ਪਹੁੰਚਣਾ ਹੈ

ਇੱਥੇ ਪਹੁੰਚਣ ਲਈ ਤੁਹਾਨੂੰ ਨਾਹਰਗੜ੍ਹ ਬਾਇਓਲਾਜੀਕਲ ਪਾਰਕ ਦੇ ਦਰਵਾਜ਼ੇ ਤੋਂ 8 ਕਿਲੋਮੀਟਰ ਡੂੰਘੇ ਜੰਗਲ ਵਿੱਚੋਂ ਲੰਘਣਾ ਪਵੇਗਾ। ਬਰਸਾਤ ਦੇ ਮੌਸਮ ਵਿੱਚ ਇਹ ਜਗ੍ਹਾ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ।

ਸਾਵਣ ਨੂੰ ਲੱਗਦੈ ਮੇਲਾ

ਇੱਥੇ ਹਰ ਸਾਵਣ ਨੂੰ ਵੱਡਾ ਮੇਲਾ ਲੱਗਦਾ ਹੈ। ਦੂਰੋਂ ਦੂਰੋਂ ਸ਼ਰਧਾਲੂ ਮਹਾਦੇਵ ਦੇ ਦਰਸ਼ਨਾਂ ਲਈ ਆਉਂਦੇ ਹਨ। ਇਹ ਮੰਦਰ ਜੈਪੁਰ ਵਿੱਚ ਆਮੇਰ ਪਹਾੜੀਆਂ ਉੱਤੇ ਸਥਿਤ ਹੈ। ਇਹ ਮੰਦਰ ਜੈਪੁਰ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਫੇਸ਼ੀਅਲ ਤੋਂ ਬਾਅਦ ਨਾ ਕਰੋ ਇਹ ਕੰਮ, ਹੋ ਸਕਦੀ ਹੈ ਖਾਰਸ਼