ਆਮ ਨਹੀਂ ਹੈ ਜਾਪਾਨ ਦਾ ਇਹ ਅੰਬ, ਹਜ਼ਾਰਾਂ 'ਚ ਮਿਲੇਗਾ ਤੁਹਾਨੂੰ ਇਕ ਅੰਬ


By Neha diwan2023-05-11, 16:44 ISTpunjabijagran.com

ਮੌਸਮ

ਗਰਮੀਆਂ ਦਾ ਮੌਸਮ ਆਉਂਦੇ ਹੀ ਕਈ ਮੌਸਮੀ ਫਲ ਬਜ਼ਾਰ ਵਿੱਚ ਆ ਜਾਂਦੇ ਹਨ। ਫਲਾਂ ਦਾ ਰਾਜਾ ਅੰਬ ਇਨ੍ਹਾਂ ਮੌਸਮੀ ਫਲਾਂ ਵਿੱਚੋਂ ਇੱਕ ਹੈ, ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਕਰਦੇ ਹਨ। ਅੰਬਾਂ ਦੇ ਸ਼ੌਕੀਨ ਲੋਕਾਂ ਲਈ ਇਹ ਮੌਸਮ ਬਹੁਤ ਖਾਸ ਹੁੰਦੈ।

ਦੇਸ਼ 'ਚ ਅੰਬਾਂ ਦੀਆਂ ਕਈ ਕਿਸਮਾਂ

ਤੋਤਾ, ਲੰਗੜਾ, ਬਦਾਮ, ਦੁਸਹਿਰੀ, ਚੌਸਾ, ਅਲਫੋਂਸੋ, ਕੇਸਰ, ਹਾਪੁਸ ਸਮੇਤ ਦੇਸ਼ ਵਿੱਚ ਅੰਬਾਂ ਦੀਆਂ ਕਈ ਕਿਸਮਾਂ ਦਾ ਸਵਾਦ ਲਿਆ ਜਾ ਸਕਦਾ ਹੈ। ਸ਼ਾਨਦਾਰ ਅੰਬਾਂ ਦੀ ਮੰਗ ਦੇਸ਼ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਬਹੁਤ ਜ਼ਿਆਦਾ ਹੈ।

ਦੁਨੀਆ ਦਾ ਸਭ ਤੋਂ ਮਹਿੰਗਾ ਅੰਬ

ਜਾਪਾਨ 'ਚ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਵਿਕਿਆ ਹੈ। ਜਾਪਾਨ ਦਾ ਇਕ ਕਿਸਾਨ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਵੇਚ ਰਿਹਾ ਹੈ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਹੋਸ਼ ਉੱਡ ਜਾਵੇਗਾ।

ਇੱਕ ਅੰਬ ਦੀ ਕੀਮਤ 19,000 ਰੁਪਏ

ਇੱਕ ਖਾਸ ਕਿਸਮ ਦੇ ਅੰਬ ਦੀ ਕੀਮਤ 230 ਡਾਲਰ ਯਾਨੀ ਲਗਭਗ 19,000 ਰੁਪਏ ਹੈ। ਜੇਕਰ ਤੁਸੀਂ ਅੰਬ ਦੀ ਕੀਮਤ ਸੁਣ ਕੇ ਹੈਰਾਨ ਹੋ ਰਹੇ ਹੋ ਤਾਂ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੀਆਂ ਕੁਝ ਖਾਸੀਅਤਾਂ।

ਸਰਦੀਆਂ ਵਿੱਚ ਉਗਾਇਆ ਜਾਂਦੈ ਇਹ ਅੰਬ

ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਸਰਦੀਆਂ 'ਚ ਉਗਾਇਆ ਜਾਂਦੈ। ਹਿਰੋਯੁਕੀ ਨਾਕਾਗਾਵਾ ਨਾਂ ਦੇ ਇੱਕ ਕਿਸਾਨ ਨੇ ਬਰਫੀਲੇ ਤੋਕਾਚੀ ਖੇਤਰ 'ਚ ਬਰਫ਼ ਤੇ ਕੁਦਰਤੀ ਗਰਮ ਪਾਣੀ ਦੇ ਚਸ਼ਮੇ ਦੀ ਵਰਤੋਂ ਕਰਦੇ ਹੋਏ ਬਿਨਾਂ ਮੌਸਮ ਦੇ ਲਗਭਗ 5,000 ਅੰਬ ਉਗਾਏ।

ਖੇਤੀ ਲਈ ਨੌਕਰੀ ਛੱਡ ਦਿੱਤੀ

ਨਾਕਾਗਾਵਾ ਨੇ ਅੰਬ ਦੀ ਇਸ ਵਿਸ਼ੇਸ਼ ਕਿਸਮ ਨੂੰ ਇੱਕ ਵਿਲੱਖਣ ਨਾਮ ਵੀ ਦਿੱਤਾ ਹੈ। ਉਸ ਨੇ ਇਸ ਅੰਬ ਦਾ ਨਾਂ 'ਹਕੂਜਿਨ ਨੋ ਤਾਈਓ' ਰੱਖਿਆ ਹੈ, ਜਿਸ ਦਾ ਹਿੰਦੀ 'ਚ ਅਰਥ ਹੈ 'ਬਰਫ਼ ਵਿਚ ਸੂਰਜ'।

ਦੁਨੀਆ ਭਰ ਦੇ ਚੌਲਾਂ ਤੋਂ ਤਿਆਰ ਹੋਣ ਵਾਲੇ ਵਿਲੱਖਣ ਪਕਵਾਨ, ਤੁਸੀਂ ਚੱਖਿਆ ਹੈ ਇਨ੍ਹਾਂ ਦਾ ਸੁਆਦ ?