ਪਾਣੀ 'ਚ ਹਰਬਜ਼ ਮਿਕਸ ਕਰ ਪੀਣ ਨਾਲ ਮਿਲਦੇ ਹਨ ਕਈ ਤਰ੍ਹਾਂ ਦੇ ਫਾਇਦੇ


By Neha diwan2023-08-27, 16:50 ISTpunjabijagran.com

ਪਾਣੀ

ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਸਰੀਰ ਲਈ ਕਿੰਨਾ ਜ਼ਰੂਰੀ ਹੈ। ਪਰ ਜ਼ਿਆਦਾਤਰ ਲੋਕ ਆਪਣੇ ਸਰੀਰ ਦੀ ਲੋੜ ਮੁਤਾਬਕ ਪਾਣੀ ਨਹੀਂ ਪੀਂਦੇ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਰਬਜ਼ ਮਿਲਾ ਕੇ ਪੀਓ ਪਾਣੀ

ਜੜੀ-ਬੂਟੀਆਂ ਨੂੰ ਪਾਣੀ 'ਚ ਮਿਲਾ ਕੇ ਨਾ ਸਿਰਫ ਇਸ ਦਾ ਸਵਾਦ ਬਦਲਦਾ ਹੈ, ਸਗੋਂ ਇਸ ਨਾਲ ਤੁਹਾਨੂੰ ਹੋਰ ਵੀ ਕਈ ਫਾਇਦੇ ਮਿਲ ਸਕਦੇ ਹਨ। ਲੋਕ ਪਾਣੀ 'ਚ ਵੱਖ-ਵੱਖ ਤਰ੍ਹਾਂ ਦੇ ਪੈਕ ਕੀਤੇ ਫਲੇਵਰ ਮਿਲਾਉਂਦੇ ਹਨ।

ਸਵਾਦ ਵਧ ਜਾਂਦੈ

ਸਾਦਾ ਪਾਣੀ ਬੋਰਿੰਗ ਲੱਗਦਾ ਹੈ ਤੇ ਇਸ ਲਈ ਅਸੀਂ ਗੈਰ-ਸਿਹਤਮੰਦ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਜੇ ਪਾਣੀ ਵਿੱਚ ਜੜੀ-ਬੂਟੀਆਂ ਮਿਲਾਉਂਦੇ ਹੋ ਤਾਂ ਪਾਣੀ ਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ।

ਭਾਰ ਸਹੀਂ ਰਹੇਗਾ

ਜ਼ਿਆਦਾਤਰ ਕੋਲਡ ਡਰਿੰਕ ਆਦਿ ਲੈਂਦੇ ਹੋ ਤਾਂ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ ਤੇ ਭਾਰ ਵਧਣ ਲੱਗਦੈ। ਹਾਲਾਂਕਿ, ਹਰਬਜ਼ ਨੂੰ ਪਾਣੀ ਵਿੱਚ ਮਿਲਾਉਣ ਨਾਲ ਭਾਰ ਵੀ ਨਹੀਂ ਵਧੇਗਾ।

ਖਣਿਜ ਮਿਲਣਗੇ

ਜੜੀ-ਬੂਟੀਆਂ ਨੂੰ ਪਾਣੀ 'ਚ ਮਿਲਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਅਣਜਾਣੇ 'ਚ ਇਨ੍ਹਾਂ ਪੋਸ਼ਕ ਤੱਤਾਂ ਦਾ ਸੇਵਨ ਕਰ ਲੈਂਦੇ ਹੋ। ਜਿਸ ਤੋਂ ਤੁਹਾਨੂੰ ਨਿਸ਼ਚਿਤ ਤੌਰ 'ਤੇ ਕਾਫੀ ਫਾਇਦਾ ਮਿਲਦਾ ਹੈ।

ਪਾਚਨ ਵਿੱਚ ਮਦਦ ਕਰਦਾ ਹੈ

ਹਰਬਲ ਪਾਣੀ ਪਾਚਨ ਵਿੱਚ ਮਦਦ ਕਰਦਾ ਹੈ ਜੇ ਪੁਦੀਨਾ ਆਦਿ ਸ਼ਾਮਿਲ ਕੀਤਾ ਜਾਵੇ ਤਾਂ ਇਹ ਪਾਚਨ ਵਿੱਚ ਬਹੁਤ ਮਦਦ ਕਰ ਸਕਦਾ ਹੈ।

ਸਕਾਰਾਤਮਕ ਪ੍ਰਭਾਵ

ਜੜੀ-ਬੂਟੀਆਂ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਨਾ ਸਿਰਫ ਤੁਹਾਡੇ ਸਰੀਰ 'ਤੇ, ਸਗੋਂ ਤੁਹਾਡੇ ਦਿਮਾਗ 'ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਤਣਾਅ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਡੀਟੌਕਸ

ਤੁਸੀਂ ਪਾਣੀ ਵਿੱਚ ਜੜੀ-ਬੂਟੀਆਂ ਨੂੰ ਜੋੜਦੇ ਹੋ, ਤਾਂ ਇਹ ਸਰੀਰ ਦੀ ਡੀਟੌਕਸੀਫਿਕੇਸ਼ਨ ਪ੍ਰਕਿਰਿਆ ਜ਼ਿਆਦਾ ਹੁੰਦੀ ਹੈ ਜੋ ਸਰੀਰ ਲਈ ਫਾਇਦੇ ਮੰਦ ਹੈ ਤੇ ਸਰੀਰ ਦੀ ਸਫਾਈ ਹੁੰਦੀ ਹੈ ।

ਆਂਡੇ ਦੇ ਇਹ ਪਕਵਾਨ ਤੇਜ਼ੀ ਨਾਲ ਘਟਾਉਂਦੇ ਹਨ ਭਾਰ