ਭਾਰ ਘਟਾਉਣ ਲਈ ਮਾਹਰ ਤੁਹਾਡੀ ਖੁਰਾਕ ਚ ਪ੍ਰੋਟੀਨ ਤੇ ਫਾਈਬਰ ਵਧਾਉਣ ਤੇ ਕਾਰਬੋਹਾਈਡਰੇਟ ਘਟਾਉਣ ਦੀ ਸਲਾਹ ਦਿੰਦੇ ਹਨ।
ਪ੍ਰੋਟੀਨ ਨਾਲ ਲੰਬੇ ਸਮੇਂ ਤਕ ਪੇਟ ਭਰਿਆ ਰਹਿੰਦੈ ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ ਤੇ ਤੁਸੀਂ ਬੇਲੋੜਾ ਖਾਣਾ ਨਹੀਂ ਖਾਂਦੇ, ਜੋ ਭਾਰ ਘਟਾਉਣ ਵਿੱਚ ਬਹੁਤ ਜ਼ਰੂਰੀ ਹੈ।
ਪ੍ਰੋਟੀਨ ਲਈ ਆਪਣੀ ਖੁਰਾਕ ਵਿੱਚ ਦਾਲ, ਦਹੀਂ, ਮੂੰਗਫਲੀ, ਸੋਇਆਬੀਨ ਦੀ ਮਾਤਰਾ ਵਧਾਓ। ਪਰ ਇਸ ਦੇ ਨਾਲ ਹੀ ਰੋਜ਼ਾਨਾ ਦੋ ਤੋਂ ਤਿੰਨ ਆਂਡੇ ਜ਼ਰੂਰ ਖਾਓ। ਆਂਡਾ ਇੱਕ ਸੁਪਰ ਫੂਡ ਹੈ
ਆਂਡੇ 'ਚ ਪ੍ਰੋਟੀਨ ਤੋਂ ਇਲਾਵਾ ਆਇਰਨ, ਫਾਸਫੋਰਸ, ਵਿਟਾਮਿਨ ਬੀ ਵਰਗੇ ਹੋਰ ਵੀ ਕਈ ਪੋਸ਼ਣ ਹੁੰਦੇ ਹਨ। ਜੇਕਰ ਤੁਸੀਂ ਭਾਰ ਘਟਾਉਣ ਲਈ ਡਾਈਟ ਨਹੀਂ ਕਰਨਾ ਚਾਹੁੰਦੇ ਹੋ ਤਾਂ ਆਂਡੇ ਖਾਣਾ ਸ਼ੁਰੂ ਕਰ ਦਿਓ।
ਸਕ੍ਰੈਂਬਲਡ ਐੱਗਜ਼ ਬਣਾਉਣ ਵਿੱਚ ਆਸਾਨ ਅਤੇ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ। ਇਸ ਸਵਾਦ ਵਧਾਉਣ ਲਈ ਤੁਸੀਂ ਇਸ ਵਿਚ ਸ਼ਿਮਲਾ ਮਿਰਚ, ਟਮਾਟਰ, ਪਿਆਜ਼, ਬਰੋਕਲੀ ਵੀ ਮਿਲਾ ਸਕਦੇ ਹੋ।
ਇੱਕ ਹੋਰ ਆਸਾਨ ਅਤੇ ਸਵਾਦਿਸ਼ਟ ਆਂਡੇ ਦੀ ਪਕਵਾਨ ਆਮਲੇਟ ਹੈ। ਜਿਸ ਨੂੰ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਬਣਾ ਕੇ ਖਾ ਸਕਦੇ ਹੋ। ਇਸ ਤਰ੍ਹਾਂ ਆਮਲੇਟ ਖਾਣ ਤੋਂ ਇਲਾਵਾ ਇਸ ਨੂੰ ਰੋਟੀ ਨਾਲ ਵੀ ਬਣਾਇਆ ਜਾ ਸਕਦਾ ਹੈ।
ਆਂਡੇ ਦੇ ਨਾਲ-ਨਾਲ ਬੀਨਜ਼ ਵੀ ਪ੍ਰੋਟੀਨ ਦਾ ਚੰਗਾ ਸਰੋਤ ਹੈ। ਇਸ ਲਈ ਬੀਨਜ਼ ਨੂੰ ਬਾਰੀਕ ਕੱਟ ਲਓ। ਪਿਆਜ਼ ਦੇ ਨਾਲ ਬੀਨਜ਼ ਨੂੰ ਹਲਕਾ ਫਰਾਈ ਕਰੋ, ਫਿਰ ਇਸ ਵਿੱਚ ਆਂਡੇ ਤੋੜੋ। ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਓ।
ਤੁਸੀਂ ਸਲਾਦ ਦੇ ਨਾਲ ਵੀ ਆਂਡੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਉਬਲੇ ਹੋਏ ਆਂਡੇ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਇਸ ਦਾ ਮਜ਼ਾ ਲਓ।