Migraine Pain: ਜਾਨਲੇਵਾ ਬਿਮਾਰੀਆਂ ਨੂੰ ਵਧਾਉਂਦੈ ਮਾਈਗ੍ਰੇਨ ਦਾ ਦਰਦ
By Neha diwan
2023-08-27, 17:03 IST
punjabijagran.com
ਮਾਈਗ੍ਰੇਨ
ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੇ ਬਿਮਾਰੀਆਂ ਦਾ ਹੋਣਾ ਬਹੁਤ ਹੀ ਆਮ ਗੱਲ ਹੈ, ਖਾਸ ਕਰਕੇ ਮਾਈਗ੍ਰੇਨ ਇਕ ਬਹੁਤ ਹੀ ਆਮ ਨਿਊਰੋਲੋਜੀਕਲ ਸਮੱਸਿਆ ਹੈ ਜਿਸ ਵਿੱਚ ਸਿਰ 'ਚ ਅਚਾਨਕ ਤੇਜ਼ ਦਰਦ ਹੁੰਦੈ।
ਸਿਰਦਰਦ
ਮਾਈਗ੍ਰੇਨ ਦਾ ਸਿਰਦਰਦ ਜੋ ਕਿ ਆਮ ਸਿਰਦਰਦ ਨਾਲੋਂ ਜ਼ਿਆਦਾ ਤੇਜ਼ ਹੁੰਦਾ ਹੈ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੁੰਦੀ ਹੈ ਕਿਉਂਕਿ ਕੁਝ ਮਾਮਲਿਆਂ ਵਿੱਚ ਇਹ ਮਨੋਵਿਗਿਆਨਕ ਵਿਕਾਰ ਕਾਰਨ ਹੋਣ ਵਾਲੀ ਸਮੱਸਿਆ ਵੀ ਹੋ ਸਕਦੀ ਹੈ।
ਸਿਹਤ ਮਾਹਰਾਂ ਦੇ ਅਨੁਸਾਰ
ਦੁਨੀਆ ਭਰ ਵਿੱਚ, ਸਟ੍ਰੋਕ ਮੌਤ ਦਾ ਦੂਜਾ ਸਭ ਤੋਂ ਆਮ ਕਾਰਨ ਹੈ। ਭਾਰਤ ਵਿੱਚ ਹਰ ਸਾਲ 1.85 ਲੱਖ ਤੋਂ ਵੱਧ ਲੋਕ ਸਟ੍ਰੋਕ ਤੋਂ ਪੀੜਤ ਹੁੰਦੇ ਹਨ।
ਖੋਜ 'ਚ ਖੁਲਾਸਾ
ਮਾਈਗ੍ਰੇਨ ਵਾਲੇ ਲੋਕਾਂ ਨੂੰ ਸਟ੍ਰੋਕ ਦਾ ਵਧੇਰੇ ਜੋਖਮ ਹੋ ਸਕਦੈ। ਕਈ ਅਧਿਐਨਾਂ ਨੇ ਮਾਈਗ੍ਰੇਨ ਤੇ ਸਟ੍ਰੋਕ ਦੇ ਵਿਚਕਾਰ ਸਬੰਧ ਨੂੰ ਵੀ ਸਪੱਸ਼ਟ ਕੀਤਾ ਹੈ,ਦੋਵੇਂ ਖੂਨ ਦੀਆਂ ਨਾੜੀਆਂ ਦੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਹਨ।
ਦਿਮਾਗ ਨੂੰ ਨੁਕਸਾਨ
ਇਹ ਦਰਦ ਗੰਭੀਰ ਹੋ ਸਕਦਾ ਹੈ ਅਤੇ ਲੰਬੇ ਸਮੇਂ ਵਿੱਚ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਨੂੰ ਵਧਾ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਇਸ ਕਾਰਨ ਕਾਰਡੀਓਵੈਸਕੁਲਰ ਸਮੱਸਿਆਵਾਂ ਦਾ ਖ਼ਤਰਾ ਵੀ ਹੁੰਦਾ ਹੈ।
ਡਾਈਟ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਿਹਤਮੰਦ ਭੋਜਨ ਖਾਣਾ ਅਤੇ ਕਿਸੇ ਵੀ ਸਮੇਂ ਖਾਣਾ ਨਾ ਛੱਡਣਾ ਫਾਇਦੇਮੰਦ ਹੁੰਦਾ ਹੈ।
ਕੈਫੀਨ
ਕੈਫੀਨ ਦੀ ਜ਼ਿਆਦਾ ਮਾਤਰਾ ਕੁਝ ਲੋਕਾਂ ਵਿੱਚ ਮਾਈਗ੍ਰੇਨ ਦਾ ਖ਼ਤਰਾ ਵਧਾ ਸਕਦੀ ਹੈ, ਅਜਿਹੀ ਸਥਿਤੀ ਵਿੱਚ ਚਾਹ ਅਤੇ ਕੌਫੀ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ।
ਲੋਅ ਬੀਪੀ ਦੇ ਇਨ੍ਹਾਂ 5 ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
Read More